ਗਊਸ਼ਾਲਾ ਦੀ ਛੱਤ ਨਾਲ ਲਟਕਦੀ ਨੌਜਵਾਨ ਦੀ ਲਾਸ਼ ਮਿਲੀ

ਗੜ੍ਹਸ਼ੰਕਰ : ਗੜ੍ਹਸ਼ੰਕਰ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਨੰਗਲ ਰੋਡ ਤੇ ਸਥਿਤ ਬੰਦ ਪਈ ਗਊਸ਼ਾਲਾ ਦੀ ਛੱਤ ਨਾਲ ਲਟਕਦੀ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਸੋਮਵਾਰ ਸਵੇਰੇ ਰਾਹਗੀਰਾਂ ਨੇ ਨੌਜਵਾਨ ਦੀ ਲਾਸ਼ ਲਟਕਦੀ ਦੇਖੀ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ।

ਮ੍ਰਿਤਕ ਦੇ ਲਾਗੇ ਛੋਟਾ ਹਾਥੀ (ਟਾਟਾ ਏਸ) ਖੜ੍ਹੀ ਸੀ। ਨੌਜਵਾਨ ਦੀ ਪਛਾਣ ਬ੍ਰਿਜ ਮੋਹਨ ਪੁੱਤਰ ਸਵਰਗਵਾਸੀ ਧਰਮਪਾਲ ਵਾਸੀ ਵਾਰਡ ਨੰਬਰ ਚਾਰ ਗੜ੍ਹਸ਼ੰਕਰ ਵਜੋਂ ਹੋਈ। ਪਰਿਵਾਰਕ ਮੈਂਬਰਾਂ ਅਨੁਸਾਰ ਬ੍ਰਿਜਮੋਹਨ ਛੋਟਾ ਹਾਥੀ ਚਲਾਉਣ ਦਾ ਕੰਮ ਕਰਦਾ ਸੀ। ਉਹ ਐਤਵਾਰ ਨੂੰ ਘਰੋਂ ਕੰਮ ‘ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ।

Related posts

Leave a Reply