ਗਗਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ

ਸੁਸ਼ੀਲ ਦੁਸਾਂਝ ਨੂੰ ਗਹਿਰਾ ਸਦਮਾ

ਅੱਜ ਸ਼੍ਰੀ ਸੁਸ਼ੀਲ ਦੁਸਾਂਝ ਸਾਬਕਾ ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਸੰਪਾਦਕ ‘ਹੁਣ’ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਭਤੀਜੀ ਸ਼੍ਰੀਮਤੀ ਰੂਬੀ ਦੇ ਪਤੀ ਸ਼੍ਰੀ ਗਗਨਦੀਪ ਸਿੰਘ ਦਾ ਲੁਧਿਆਣਾ ਵਿਖੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ-ਸ਼੍ਰੀ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ ਨੇ ਸ਼੍ਰੀ ਸੁਸ਼ੀਲ ਦੁਸਾਂਝ ਦੇ ਜਵਾਨ ਭਤੀਜ-ਜਵਾਈ ਸ਼੍ਰੀ ਗਗਨਦੀਪ ਸਿੰਘ ਦੇ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਨੇ ਪੁਲਿਸ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼੍ਰੀ ਗਗਨਦੀਪ ਸਿੰਘ ਦੇ ਕਾਤਲਾਂ ਖਿਲਾਫ਼ ਕਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦੁੱਖੀ ਪਰਿਵਾਰ ਨਾਲ ਇਨਸਾਫ਼ ਕੀਤਾ ਜਾਵੇ। ਉਨ੍ਹਾਂ ਨੇ ਸ਼੍ਰੀ ਸੁਸ਼ੀਲ ਦੁਸਾਂਝ ਅਤੇ ਮਰਹੂਮ ਸ਼੍ਰੀ ਗਗਨਦੀਪ ਸਿੰਘ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਵੀ ਸਾਂਝੀ ਕੀਤੀ ਹੈ।

Related posts

Leave a Reply