ਗਜ਼ਲਗੋ ਰਾਜ਼ ਗੁਰਦਾਸਪੁਰੀ ਨੂੰ ਸਦਮਾ, ਪਤਨੀ ਦਾ ਦਿਹਾਂਤ

ਪਠਾਨਕੋਟ 25 ਅਪ੍ਰੈਲ ( ਰਾਜਿੰਦਰ ਸਿੰਘ ਰਾਜਨ) : ਪੰਜਾਬ ਦੇ ਨਾਮਵਰ ਗਜ਼ਲਗੋ ਰਾਜ ਗੁਰਦਾਸਪੁਰੀ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਧਰਮ-ਪਤਨੀ ਰੀਟਾ (57) ਦਾ ਸੰਖੇਪ ਬਿਮਾਰੀ ਉਪਰੰਤ ਪਿਛਲੇ ਦਿਨੀਂ 19 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ ਉਨਾਂ ਦੇ ਗ੍ਰਹਿ ਵਿਖੇ ਸ਼ਿਵ ਕਲੋਨੀ ਸਾਹਮਣੇ ਉਪਲ ਪੈਲਸ ਮਾਧੋਪੁਰ ਰੋਡ ਪਠਾਨਕੋਟ ਵਿਖੇ 27 ਅਪ੍ਰੈਲ ਦਿਨ ਮੰਗਲਵਾਰ 12 ਵਜੇ ਹੋਵੇਗੀ । ਗਜ਼ਲਗੋ ਰਾਜ ਗੁਰਦਾਸਪੁਰੀ ਦੀ ਧਰਮ ਪਤਨੀ ਦੇ ਦੇਹਾਂਤ ਉੱਤੇ ਪੰਜਾਬ ਦੇ ਨਾਮਵਰ ਲਿਖਾਰੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਸੰਸਥਾਵਾਂ, ਪੱਤਰਕਾਰ ਭਾਈਚਾਰੇ ਨੇ ਵੀ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਵਿਛੜੀ ਰੂਹ ਦੀ ਆਤਮਿਕ ਸ਼ਾਤੀ ਲਈ ਦੁਆ ਕੀਤੀ ਹੈ।

Related posts

Leave a Reply