ਗੁਰਦਾਸਪੁਰ ਚ ਗੋਲੀ ਚੱਲੀ, ਭੁਲੇਚੱਕ ਵਿੱਚ ਦੋ ਗੁੱਟਾਂ ਵਿਚਕਾਰ ਝਗੜਾ

ਗੁਰਦਾਸਪੁਰ ਚ ਗੋਲੀ ਚੱਲੀ, ਭੁਲੇਚੱਕ ਵਿੱਚ ਦੋ ਗੁੱਟਾਂ ਵਿਚਕਾਰ ਝਗੜਾ
ਗੁਰਦਾਸਪੁਰ 27 ਮਾਰਚ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਤਿਬੱੜ ਦੇ ਪਿੰਡ ਭੁਲੇਚੱਕ ਵਿੱਚ ਅੱਜ ਸ਼ਾਮ ਦੋ ਗੁੱਟਾਂ ਵਿੱਚ ਝਗੜਾ ਹੋ ਜਾਣ ਕਾਰਨ ਗੋਲੀ ਚੱਲਣ ਬਾਰੇ ਜਾਣਕਾਰੀ ਹਾਸਲ ਹੋਈ ਹੈ ਝਗੜੇ ਵਾਲੀ ਜਗਾ ਨੇੜੇ ਲੱਗੇ ਹੋਏ ਲੰਗਰ ਦਾ ਸੇਵਾਦਾਰ ਜਦੋਂ ਝਗੜਾ ਛੁਡਵਾਉਣ ਲਈ ਗਿਆ ਤਾਂ ਝਗੜਾ ਕਰ ਰਹੇ ਇਕ ਗੁੱਟ ਦੇ ਇਕ ਲੜਕੇ ਵੱਲੋਂ ਉਸ ਨੂੰ ਦਾਤਰ ਨਾਲ ਜਖਮੀ ਕਰ ਦਿੱਤਾ ਗਿਆ.

ਇਸ ਨੂੰ ਇਲਾਜ ਕਰਾਉਣ ਲਈ ਸਥਾਨਕ ਸਿਵਲ ਹੱਸਪਤਾਲ ਵਿੱਖੇ ਦਾਖਲ ਕਰਵਾਇਆਂ ਗਿਆ ਹੈ । ਸਿੱਵਲ ਹਸੱਪਤਾਲ ਵਿਖੇ ਜੇਰੇ ਇਲਾਜ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆਂ ਕਿ ਪਿੰਡ ਭੁਲੇਚੱਕ ਵਿੱਚ ਲੰਗਰ ਲਗਾਇਆ ਹੋਇਆਂ ਸੀ ਅਤੇ ਉਹ ਲੰਗਰ ਵਿੱਚ ਸੇਵਾ ਕਰ ਰਿਹਾ ਸੀ ਇਸ਼ੇ ਦੋਰਾਨ ਦੋ ਗਰੁਪਾ ਵਿੱਚ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਉਹ ਕੇ ਲੰਗਰ ਦੀ ਸੇਵਾ ਕਰ ਰਹੇ ਲੋਕ ਝਗੜੇ ਵਾਲੀ ਜਗਾ ਤੇ ਪੁੱਜੇ ਤਾਂ ਵੇਖਿਆਂ ਕਿ ਦੋ ਗੁੱਟ ਆਪਸ ਵਿੱਚ ਝਗੜਾ ਕਰ ਰਹੇ ਸਨ ਜਿਸ ਨੂੰ ਛਡਾਉਣ ਲਈ ਉਹ ਅੱਗੇ ਹੋਇਆਂ ਤਾਂ ਇਕ ਲੜਕੇ ਨੇ ਦਾਤਰ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ।

 ਝਗੜੇ ਦੀ ਜਾਣਕਾਰੀ ਮਿਲੱਦੇ ਹੀ ਪੁਲਿਸ ਸਟੇਸ਼ਨ ਤਿੱਬੜ ਮੁਖੀ ਕੁਲਵੰਤ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜੇ ਤੇ ਜਖਮੀ ਮਨਪ੍ਰੀਤ ਸਿੰਘ ਨੂੰ ਸਥਾਨਕ ਸਿਵਲ ਹਸੱਪਤਾਲ ਪੁਹਚਾਇਆ ਪੁਲਿਸ ਨੇ ਦਸਿਆਂ ਕਿ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਤੇ ਪਿਸਤੋਲ ਵੀ ਬਰਾਮਦ ਕੀਤਾ ਗਿਆ ਹੈ ।

Related posts

Leave a Reply