ਗੁਰਦਾਸਪੁਰ ‘ਚ ਤਾਬੜ-ਤੋੜ ਗੋਲੀਆਂ ਚੱਲਣ ਕਾਰਣ 1 ਹਲਾਕ, ਦੋ ਜਖਮੀਂ

ਗੁਰਦਾਸਪੁਰ  :  ਗੁਰਦਾਸਪੁਰ ਦੇ ਹਲਕਾ ਦੀਨਾਨਗਰ ਚ ਬੀਤੀ ਰਾਤ ਦੋ ਗੁਟਾਂ ਚ ਤਾਬੜ-ਤੋੜ ਫਾਇਰਿੰਗ ਹੋਈ ਜਿਸ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਰੂਪ ਚ ਜਖਮੀਂ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਪਹਿਲਾਂ ਦੋ ਗੁੱਟਾ ਵਿਚ ਝਗੜਾ ਹੋਇਆ ਅਤੇ ਇਸ ਦੌਰਾਨ ਇਕ ਗੁੱਟ ਨੇ ਦੂਜੇ ਗੁੱਟ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ।

ਮ੍ਰਿਤਕ ਦੀ ਪਛਾਣ ਮੁਖਵਿੰਦਰ ਸਿੰਘ ਵਾਸੀ ਮੁਗਰਾਲਾ ਦੇ ਰੂਪ ਵਿਚ ਹੋਈ ਹੈ ਅਤੇ ਜ਼ਖਮੀਆਂ ਦੀ ਪਛਾਣ ਰਾਹੁਲ ਵਾਸੀ ਦੀਨਾਨਗਰ ਅਤੇ ਸੂਰਜ ਕੁਮਾਰ ਵਾਸੀ ਦੀਨਾਨਗਰ ਦੇ ਰੂਪ ਵਿਚ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਦੋਸ਼ੀ ਗੋਲੀ ਚਲਾ ਕੇ ਫਰਾਰ ਹੋ ਗਏ। ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Related posts

Leave a Reply