ਗੁਰਦਾਸਪੁਰ ਜਿਲਾ ਦੇ ਨੌਜਵਾਨ ਦੀ ਸਾਈਪ੍ਰੈੱਸ ਵਿੱਚ ਡੁੱਬਣ ਕਾਰਨ ਹੋਈ ਮੌਤ


> ਕੋਟ ਖਾਨ ਮੁਹੰਮਦ ਦੇ ਨੌਜਵਾਨ ਦੀ ਸਾਈਪ੍ਰੈੱਸ ਵਿੱਚ ਡੁੱਬਣ ਕਾਰਨ ਹੋਈ ਮੌਤ
> ਸਾਥੀਆਂ ਸਮੇਤ ਸਮੁੰਦਰ ਵਿੱਚ ਨਹਾਉਂਦੇ ਸਮੇਂ ਵਾਪਰਿਆ ਭਾਣਾ
> ਗੁਰਦਾਸਪੁਰ 10 ਜੁਲਾਈ ( ਅਸ਼ਵਨੀ ) :-
> ਪੰਜਾਬ ਵਿੱਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ  ਵਿਦੇਸ਼ਾਂ ਦੀ ਧਰਤੀ ਉੱਤੇ ਰੋਜ਼ਗਾਰ ਲਈ ਜਾਂਦੇ ਹਨ। ਪਰ ਜਿਹੜੇ ਨੌਜਵਾਨ ਉੱਥੇ ਮੌਤ ਦੇ ਮੂੰਹ ਵਿੱਚ ਪੈਂਦੇ ਹਨ ਜਿੱਥੇ ਉਨ੍ਹਾਂ ਨੌਜਵਾਨਾਂ ਦਾ ਜੀਵਨ ਸਦਾ ਲਈ ਖ਼ਤਮ ਹੋ ਜਾਂਦਾ ਹੈ ਉੱਥੇ ਪਿੱਛੇ ਪਰਿਵਾਰ ਲਈ ਵੀ ਵੱਡੀਆਂ ਮੁਸੀਬਤਾਂ ਖੜ੍ਹੀਆਂ ਹੋ ਜਾਂਦੀਆਂ ਹਨ।ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਜਿਲਾ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਕੋਟ ਖਾਨ ਮੁਹੰਮਦ ਵਿਚ ਸਾਹਮਣੇ ਆਇਆ ਹੈ। ਜਿੱਥੋਂ ਦੇ ਇੱਕ 30 ਸਾਲ ਨੌਜਵਾਨ ਦੀ ਸਾਈਪਰਸ ਵਿੱਚ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ।

ਮੌਕੇ ਤੋਂ  ਮ੍ਰਿਤਕ ਦੇ ਘਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਰਮੇਸ਼ ਸਿੰਘ 2018 ਦੇ ਵਿੱਚ ਸਾਈਪ੍ਰਸ ਰੁਜ਼ਗਾਰ ਲਈ ਗਿਆ ਸੀ। ਜਿੱਥੇ ਉਹ ਇਕ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ।  ਸ਼ੁੱਕਰਵਾਰ ਦੀ ਸ਼ਾਮ ਨੂੰ ਮਨਦੀਪ ਸਿੰਘ ਆਪਣੇ ਸਾਥੀਆਂ ਸਮੇਤ ਇਕ ਬੀਚ ਉੱਤੇ ਨਹਾਉਣ ਗਿਆ ਸੀ। ਜਿੱਥੇ ਉਸ ਦੀ ਪਾਣੀ ਵਿਚ ਡੁੱਬਣ ਕਰਕੇ ਮੌਤ ਹੋ ਗਈ। ਉਹਦੇ ਸਾਥੀਆਂ ਦਾ ਕਹਿਣਾ ਹੈ ਕਿ  ਨਹਾਉਂਦੇ ਸਮੇਂ ਮਨਦੀਪ ਨੂੰ ਅਚਾਨਕ ਕੋਈ ਦੌਰਾ ਪਿਆ ਸੀ,ਜਿਸ ਦੇ ਚਲਦਿਆਂ ਉਹ ਪਾਣੀ ਵਿਚ ਡੁੱਬ ਗਿਆ। ਅੱਜ ਮ੍ਰਿਤਕ ਦੇ ਮਾਪਿਆਂ ਨੇ ਬੜੇ  ਬੜੇ ਗਮਗੀਨ ਮਾਹੌਲ ਵਿਚ ਦੱਸਿਆ ਕਿ ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ ਉਸ ਦੀ ਇਕ ਤਿੰਨ ਸਾਲ ਦੀ ਬੇਟੀ ਵੀ ਹੈ।ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਪੁੱਤਰ ਦੀ ਲਾਸ਼ ਦੀਆਂ ਅੰਤਮ ਰਸਮਾਂ ਲਈ ਜਲਦੀ ਤੋਂ ਜਲਦੀ ਪਿੰਡ ਕੋਟ ਖਾਨ ਮੁਹੰਮਦ ਵਿਚ ਭੇਜਿਆ ਜਾਵੇ।ਇਸ ਨੌਜਵਾਨ ਦੀ ਮੌਤ ਨਾਲ ਪਿੰਡ ਕੋਟ ਖਾਨ ਮੁਹੰਮਦ ਦਾਤਾਰਪੁਰ ਖੋਜਕੀਪੁਰ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

 

Related posts

Leave a Reply