ਗੁਰਦਾਸਪੁਰ ਤੋਂ 3 ਮਹੱਤਵਪੂਰਨ ਖ਼ਬਰਾਂ : ਵਿਆਹੁਤਾ ਦੀ ਮੌਤ, ਨਿਉਜੀਲੈਂਡ ਵਿੱਚ ਪੀ ਆਰ ਕਰਾਉਣ ਦੇ ਨਾ ਤੇ 13 ਲੱਖ ਦੀ ਠੱਗੀ

ਵਿਆਹੁਤਾ ਦੀ ਜ਼ਹਿਰੀਲੀ ਦਵਾਈ ਖਾਣ ਕਾਰਣ ਮੋਤ , ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ 4 ਮੈਂਬਰਾਂ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਾਹਨੂੰਵਾਨ ਦੇ ਪਿੰਡ ਸਿੰਬਲੀ ਵਸਨੀਕ ਇਕ ਵਿਆਹੁਤਾ ਦੀ ਜ਼ਹਿਰੀਲੀ ਦਵਾਈ ਖਾਣ ਕਾਰਣ ਮੋਤ ਹੋਣ ਤੇ ਮਿ੍ਰਤਕਾ ਦੀ ਮਾਤਾ ਦੇ ਬਿਆਨਾ ਤੇ ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ 4 ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
            ਲਲਿਤਾ ਪਤਨੀ ਸੁਭਾਸ਼ ਵਾਸੀ ਦਿਆਲਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦੀ ਬੇਟੀ ਸ਼ਬਨਮ ਦਾ ਵਿਆਹ ਰਮਨ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਸਿੰਬਲੀ ਨਾਲ ਹੋਈ ਸੀ । ਬੀਤੇ ਦਿਨ 20 ਅਗਸਤ ਨੂੰ ਉਸ ਦੇ ਜਵਾਈ ਰਮਨ ਨੇ ਫ਼ੋਨ ਕਰਕੇ ਦਸਿਆਂ ਕਿ ਸ਼ਬਨਮ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਜਿਸ ਨਾਲ ਉਸ ਦੀ ਮੋਤ ਹੋ ਗਈ ਹੈ । ਲਲਿਤਾ ਨੇ ਪੁਲਿਸ ਨੂੰ ਹੋਰ ਦਸਿਆਂ ਕਿ ਉਸ ਦੀ ਲੜਕੀ ਸ਼ਬਨਮ ਨੇ 20 ਅਗਸਤ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਨੂੰ ਸੁਹਰੇ ਪਰਿਵਾਰ ਵਾਲੇ ਬਹੁਤ ਤੰਗ ਕਰ ਰਹੇ ਹਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਮਰ ਜਾਣਾ ਹੈ ।
            ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦਸਿਆਂ ਕਿ ਮਿ੍ਰਤਕ ਲੜਕੀ ਦੀ ਮਾਤਾ ਲਲਿਤਾ ਦੇ ਬਿਆਨ ਤੇ ਰਮਨ ਕੁਮਾਰ ਪੁੱਤਰ ਰਾਮ ਕਿਸ਼ਨ , ਉਰਮਿਲਾ ਪਤਨੀ ਰਾਮ ਕਿਸ਼ਨ  , ਸੋਮਾ ਪੁੱਤਰੀ ਰਾਮ ਕਿਸ਼ਨ ਅਤੇ ਅਰਜਨ ਪੁੱਤਰ ਬਲਵਾ ਵਾਸੀਆਨ ਸਿੰਬਲੀ ਵਿਰੁੱਧ ਧਾਰਾ 306 ਅਤੇ 34 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply

Social Media Auto Publish Powered By : XYZScripts.com