ਗੁਰਦਾਸਪੁਰ ਦੇ ਵਸਨੀਕ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ


ਗੁਰਦਾਸਪੁਰ 4 ਮਈ ( ਅਸ਼ਵਨੀ ) :- ਗੁਰਦਾਸਪੁਰ ਨਿਵਾਸੀ ਇਕ ਨੌਜਵਾਨ, ਜੋ ਕੈਨੇਡਾ ’ਚ ਬੀਤੇ ਲਗਭਗ ਚਾਰ ਸਾਲ ਤੋਂ ਰਹਿ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਕਪੂਰ (31) ਪੁਤਰ ਸੰਦੀਪ ਕਪੂਰ ਨਿਵਾਸੀ ਗੁਰਦਾਸਪੁਰ ਦੇ ਤੋਂਰ ਤੇ ਹੋਈ ਹੈ। ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਅਨੁਸਾਰ ਸਾਹਿਲ ਉਨਾਂ ਦਾ ਇਕਲੌਤਾ ਮੁੰਡਾ ਸੀ। ਉਸ ਦੇ ਮੁੰਡੇ ਦਾ ਵਿਆਹ ਕੈਨੇਡਾ ਸਿਟੀਜਨ ਲੜਕੀ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਾਹਿਲ ਵੀ ਕੈਨੇਡਾ ਚਲਾ ਗਿਆ ਅਤੇ ਪਤੀ-ਪਤਨੀ ਉਥੇ ਬਹੁਤ ਖੁਸ਼ ਸਨ। ਬੀਤੇ ਦਿਨ ਤੜਕਸਾਰ ਕੈਨੇਡਾ ਤੋਂ ਫੋਨ ਆਇਆ ਕਿ ਸਾਹਿਲ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਸਾਹਿਲ ਆਪਣੇ ਦੋ ਦੋਸਤਾਂ ਦੇ ਨਾਲ ਮੋਟਰਸਾਈਕਲਾਂ ’ਤੇ ਵੱਖ-ਵੱਖ ਜਾ ਰਹੇ ਸੀ। ਇਸ ਦੌਰਾਨ ਉਸ ਦੇ ਦੋਵੇ ਦੋਸਤਾਂ ਦੇ ਮੋਟਰਸਾਈਕਲ ਆਪਸ ’ਚ ਟਕਰਾ ਗਏ।  ਸਾਹਿਲ ਆਪਣਾ ਮੋਟਰਸਾਈਕਲ ਸਾਇਡ ’ਤੇ ਖੜਾ ਕਰਕੇ ਆਪਣੇ ਦੋਵੇ ਦੋਸਤ, ਜੋ ਜਖ਼ਮੀ ਹੋ ਗਏ ਸੀ, ਨੂੰ ਸੜਕ ਤੋਂ ਚੁੱਕ ਕੇ ਕਿਨਾਰੇ ’ਤੇ ਲੈ ਗਿਆ। ਉਸ ਦੇ ਬਾਅਦ ਸਾਹਿਲ ਆਪਣੇ ਦੋਸਤ ਦਾ ਮੋਟਰਸਾਈਕਲ ਸੜਕ ਤੋਂ ਹਟਾਉਣ ਹੀ ਲੱਗਾ ਸੀ ਕਿ ਅਚਾਨਕ ਇਕ ਟਰਾਲਾ ਸਾਹਿਲ ਨੂੰ ਘਸੀਟਦਾ ਹੋਇਆ ਲੈ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਏਅਰ ਐਬੂਲੈਂਸ ਮੌਕੇ ’ਤੇ ਪਹੁੰਚ ਗਈ ਅਤੇ ਸਾਹਿਲ ਨੂੰ ਹਸਪਤਾਲ ਪਹੁੰਚ ਦਿੱਤਾ ਗਿਆ। ਉਥੇ ਪਹੁੰਚਣ ਦੇ 10 ਮਿੰਟ ਬਾਅਦ ਹੀ ਸਾਹਿਲ ਦੀ ਮੌਤ ਹੋ ਗਈ।  ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਾਹਿਲ ਦੀ ਪਤਨੀ ਗਰਭਵਤੀ ਹੈ, ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਦੇ ਪਰਿਵਾਰ ਲਈ ਸਮੱਸਿਆ ਇਹ ਹੈ ਕਿ ਕੋਰੋਨਾ ਸੰਕਟ ਦੇ ਚੱਲਦੇ ਉਹਨਾ ਦੇ ਮਿ੍ਰਤਕ ਬੇਟੇ ਦੀ ਲਾਸ਼ ਗੁਰਦਾਸਪੁਰ ’ਚ ਕਿਵੇਂ ਲਿਆਂਦੀ ਜਾਵੇ ਅਤੇ ਉਹ ਪਤੀ-ਪਤਨੀ ਵੀ ਕੈਨੇਡਾ ਕਿਵੇਂ ਪਹੁੰਚਣ।  

Related posts

Leave a Reply