ਗੋਰਮਿੰਟ ਡਾਕਟਰ ਤਾਲਮੇਲ ਕਮੇਟੀ ਵੱਲੋ  ਸੂਬਾ ਪੱਧਰੀ ਕਾਲ ਤੇ ਜ਼ਬਰਦਸਤ ਰੋਸ ਮਾਰਚ , ਹੁਸ਼ਿਆਰਪੁਰ , ਜਲੰਧਰ ਮੁੱਖ ਮਾਰਗ ਨੂੰ 2 ਘੰਟੇ ਲਾਈ ਚੱਕਾ ਜਾਮ

ਹੁਸ਼ਿਆਰਪੁਰ , ਜਲੰਧਰ ਮੁੱਖ ਮਾਰਗ ਨੂੰ 2 ਘੰਟੇ ਲਾਈ ਚੱਕਾ ਜਾਮ

18 ਜੁਲਾਈ ਤੱਕ ਮੰਗਾਂ ਨਾ ਮੰਨੀਆ ਤਾ 19 ਜੁਲਾਈ ਤੋ ਅਣਮਿਥੇ ਸਮੇ ਲਈ ਹੜਤਾਲ

 ਹੁਸ਼ਿਆਰਪੁਰ 14 ਜੁਲਾਈ :  ਪੰਜਾਬ ਸਰਕਾਰ ਦੀਆ ਗਲਤ ਨੀਤੀਆ ਕਰਕੇ ਮੁਲਜਮ ਮਜਦੂਰ ਤੇ ਕਿਸਾਨ ਪਹਿਲਾ ਹੀ ਸੰਘਰਸ਼ ਦੇ ਰਾਹ ਤੇ ਹਨ ਤੇ  ਅੱਜ ਸਭ ਤੋ ਵੱਧ ਪੜਿਆ ਲਿਖਿਆ ਕੇਡਰ ਵੀ ਸੰਘਰਸ਼ ਦੇ ਰਾਹ ਤੁਰ ਪਿਆ ,  ਸਿਵਲ ਹਸਪਤਾਲ  ਦੀ ਉ ਪੀ. ਡੀ. ਬੰਦ ਕਰਕੇ ਜੁਆਇੰਟ ਗੋਰਮਿੰਟ ਡਾਕਟਰ ਤਾਲਮੇਲ ਕਮੇਟੀ ਵੱਲੋ  ਸੂਬਾ ਪੱਧਰੀ ਕਾਲ ਤੇ ਇਕ ਰੋਸ ਮਾਰਚ ਡਾ ਰਾਜਕੁਮਾਰ ਸੂਬਾ ਕਮੇਟੀ ਮੈਬਰ ਤੇ   ਡਾ ਮਨਮੋਹਣ ਸਿੰਘ ਤੇ ਡਾਕਟਰ ਰਾਜ ਕੁਮਾਰ ਜਿਲਾਂ ਪ੍ਰਧਾਨ ਪੀ. ਐਮ. ਐਸ. ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਲੈ ਕੇ ਪ੍ਰਭਾਤ ਚੋਕ ਤੱਕ ਕੱਢਿਆ ਗਿਆ ਤੇ  ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਨੂੰ 2 ਘੰਟੇ  ਮੁਕੰਮਲ ਬੰਦ ਕਰਕੇ ਚੱਕਾ ਜਾਮ ਕੀਤਾ |

ਇਸ ਮੋਕੇ  ਜਿਲਾਂ ਹੁਸ਼ਿਆਰਪੁਰ ਦੇ ਸਮੂਹ ਪੀ. ਐਚ. ਸੀਜ ..ਤੇ ਸੀ. ਐਚ. ਸੀਜ. ਦੀਆ ਸੇਵਾਵਾਂ ਦਾ ਬਾਈਕਾਟ ਕਰਕੇ ਸੀਨੀਅਰ ਮੈਡੀਕਲ ਅਫਸਰ, ਆਯੂਰਵੈਦਿਕ ਡਾਕਟਰ ਐਸੋੇਸੀਏਸ਼ਨ , ਡੈਟਲ ਡਾਕਟਰ ਐਸੋਸੀਏਸ਼ਨ , ਵੈਟਨਰੀ ਡਾਕਟਰ ਐਸੋਸੀਏਸ਼ਨ , ਅਫਸਰ, ਪੰਜਾਬ ਨਰਸਿੰਗ ਐਸੋਸੀਏਸ਼ਨ , ਪੰਜਾਬ ਲੈਬੋਰਟਰੀ ਟੈਕਨੀਸ਼ਨ ਐਸੋਸੀਏਸ਼ਨ , ਪੈਰਾ ਮੈਡੀਕਲ ਸਟਾਫ   , ਐਕਸਰੇ ਉਪਰੇਟਰ ਯੂਨੀਅਨ  , ਦਰਜਾ ਚਾਰ ਯੂਨੀਅਨ ਨੇ ਵੱਧ ਚੱੜ ਕੇ ਭਾਗ ਲਿਆ | ਇਸ ਮੋਕੇ ਵੈਟਨਰੀ ਅਫਸਰ ਤੋ ਡਾ ਜਗਮੋਹਨ ਦਰਦੀ , ਡਾ ਰਜਿੰਦਰ ਕੁਮਾਰ,  ਡਾ ਸਿਵਦੀਪ ਆਯੂਰਵੈਦਿਕ , ਡਾ ਜਗਤਾਰ ਸਿੰਘ , ਬਲਜੀਤ ਕੋਰ ਡੈਟਲ , ਡਾ ਮਨਪ੍ਰੀਤ ਕੋਰ , ਡਾ ਸੁਨੀਲ ਅਹੀਰ , ਡਾ ਜਸਵਿੰਦਰ ਸਿੰਘ , ਲਡਾ ਬਲਦੇਵ ਸਿੰਘ , ਡਾ ਦਵਿੰਦਰ ਪੁਰੀ , ਡਾ ਜਸਵਿੰਦਰ ਸਿੰਘ , ਡਾ ਬਲਵਿੰਦਰ ਡੀਮਾਣਾ , ਡਾ ਸੈਲੀ ਬਾਜਾਵਾ , ਡਾ ਰੂਪਇੰਦਰ ਕੋਰ , ਡਾ ਜੀ. ਪੀ. ਸਿੰਘ , ਡਾ ਪਰਮਜੀਤ ਸਿੰਘ , ਡਾ ਪ੍ਰਦੀਪ ਭਾਟੀਆ ,    ਡਾ ਉਪਕਾਰ ਸਿੰਘ ਸੂਚ , ਡਾ ਨੇਹਾ ਪਾਲ , ਡਾ ਰੁਪਿੰਦਰਜੀਤ ਸਿੰਘ , ਡਾ ਹਰਨੂਰ ਕੋਰ , ਡਾ ਸੁਨੀਲ ਭਗਤ ,ਡਾ ਪਰਮਜੀਤ ਸਿੰਘ ਤੇ ਡਾ ਮਨਪ੍ਰੀਤ ਕੋਰ  ਤੇ ਹੋਰ ਬਹੁਤ ਸਾਰੇ ਸਿਹਤ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਹਾਜਰ ਸਨ |

ਇਸ ਮੋਕੇ ਸੂਬਾ ਕਮੇਟੀ ਮੈਬਰ ਡਾ ਰਾਜ ਕੁਮਾਰ  ਨੇ ਦੱਸਿਆ  ਕਿ ਪਿਛਲੇ ਕਈ ਦਿਨਾਂ ਤੋ ਪੰਜਾਬ ਤੇ ਡਾਕਟਰ ਸਘੰਰਸ਼ ਦੇ ਰਾਹ ਤੇ ਹਨ ਪਰ ਪੰਜਾਬ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ | ਪੰਜਾਬ ਸਰਕਾਰ ਵੱਲੋ ਐਨ. ਪੀ. ਏ. ਦੇ  ਮੁੱਦੇ ਨੂੰ ਲੈ ਕੇ ਸਰਕਾਰ ਵੱਲੋ üਪੀ ਸਾਧਣਾ ਸਰਕਾਰ ਨੂੰ ਇਸ ਵੱਡਾ ਖੁਮਿਆਜਾ ਭੁਗਤਣਾ ਪੈ ਸਕਦਾ þ । ਲੋਕ ਹਿੱਤ ਵਿੱਚ ਐਮਰਜੈਸੀ , ਕੋਵਿਡ , ਪੋਸਟਮਾਰਟਮ ਅਤੇ ਮੈਡੀਕੋ ਲੀਗਲ ਸੇਵਾਵਾਂ ਪਹਿਲਾਂ ਦੀ ਤਰਾਂ ਜਾਰੀ ਰੱਖੀਆ ਗਈ ਤਾ ਜੋ ਇਲਾਜ ਕਰਵਾਉਣ ਆਏ ਮਰੀਜ ਪਰੇਸ਼ਨ ਨਾ ਹੋਣ | ਇਸ ਮੋਕੇ ਯੁਆਇੰਟ ਐਕਸ਼ਨ ਕਮੇਟੀ ਵੱਲੋ ਸਰਕਾਰ ਨੂੰ ਚੇਤਵਾਨੀ ਦਿੱਤੀ ਜੇਕਰ  18 ਜੁਲਾਈ ਤੱਕ ਸਾਡੀਆ ਮੰਗਾਂ ਨਾ ਮੰਨੀਆ ਤਾਂ ਸੂਬਾ ਕਮੇਟੀ ਦੀ ਕਾਲ  ਤੇ  19 ਜੁਲਾਈ ਸਾਰੀਆ ਸਿਹਤ ਸੇਵਾਵਾਂ ਬੰਦ ਕਰਕੇ  ਅਣਮਿÎਥੇ ਸਮੇ ਲਈ ਹੜਤਾਲ ਤੇ ਚੱਲੇ ਜਾਣਗੇ | ਜਿਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |

Related posts

Leave a Reply