ਗੋਲਡਨ ਗਰੁਪ ਆਫ ਇੰਸਟੀਚੂਸ਼ਨ ਗੁਰਦਾਸਪੁਰ ਦੀ ਮੈਨਜਮੈਂਟ ਅਤੇ ਮੈਡੀਕਲ ਲੈਬ ਸਾਂਈਸ ਡਿਪਾਰਟਮੈਂਟ ਵੱਲੋਂ ਵੱਖ-ਵੱਖ ਤਰਾ ਦੀਆ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ


ਗੋਲਡਨ ਗਰੁਪ ਆਫ ਇੰਸਟੀਚੂਸ਼ਨ ਗੁਰਦਾਸਪੁਰ ਦੀ ਮੈਨਜਮੈਂਟ ਅਤੇ ਮੈਡੀਕਲ ਲੈਬ ਸਾਂਈਸ ਡਿਪਾਰਟਮੈਂਟ ਵੱਲੋਂ ਵੱਖ-ਵੱਖ ਤਰਾ ਦੀਆ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ
ਗੁਰਦਾਸਪੁਰ 15 ਅਕਤੂਬਰ ( ਅਸ਼ਵਨੀ ) :- ਗੋਲਡਨ ਗਰੁਪ ਆਫ ਇੰਸਟੀਚੂਸ਼ਨ ਗੁਰਦਾਸਪੁਰ ਦੇ ਪ੍ਰਬੰਧਕੀ ਵਿਭਾਗ ਵੱਲੋਂ ਕਵਿਜ ਮੁਕਾਬਲਿਆਂ ਦਾ ਇੰਟਰ ਵਿਭਾਗ ਆਯੋਜਨ ਅਤੇ ਮੈਡੀਕਲ ਲੈਬ ਸਾਂਈਸ ਵਿਭਾਗ ਵੱਲੋਂ ਬੈਕਟੀਰੀਆ , ਸੈਲਜ , ਵਾਅਰਲ ਬਿਮਾਰੀਆਂ ਅਤੇ ਲੈਬ ਉਪਕਰਨਾ ਉੱਪਰ ਪਾਵਰ ਪੁਆਇੰਟ ਪੇਸ਼ਕਾਰੀਆ ਦੇ ਨਾਲ ਵੱਖ-ਵੱਖ ਤਰਾ ਦੀਆ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।  ਇਹਨਾਂ ਦੋਵਾ ਮੁਕਾਬਲਿਆਂ ਵਿੱਚ ਕਰੀਬ 80 ਵਿਦਿਆਰਥੀਆ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ । ਗੋਲਡਨ ਗਰੁਪ ਆਫ ਇੰਸਟੀਚੂਸ਼ਨ ਦੇ ਚੈਅਰਮੈਨ ਡਾ. ਮੋਹਿਤ ਮਹਾਜਨ ਅਤੇ ਮਨੇਜਿੰਗ ਡਾਇਰੈਕਟਰ ਇੰਜੀ . ਰਾਘਵ ਮਹਾਜਨ ਨੇ ਦੋਵਾ ਮੁਕਾਬਲਿਆਂ ਵਿੱਚ ਹਿੱਸਾ ਲੇਣ ਵਾਲੇ ਪ੍ਰਤੀਯੋਗੀਆ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ । ਕਾਲਜ ਦੇ ਪਿ੍ਰਸੀਪਲ ਡਾ. ਲਖਵਿੰਦਰ ਪਾਲ ਨੇ ਦਸਿਆਂ ਕਿ ਪ੍ਰਬੰਧਕੀ ਵਿਭਾਗ ਵੱਲੋਂ ਕਰਵਾਏ ਗਏ ਕਵਿਜ ਮੁਕਾਬਲੇ ਵਿੱਚ ਕੁਲ 18 ਟੀਮਾਂ ਨੇ ਹਿੱਸਾ ਲਿਆ ਜਿਨਾ ਵਿੱਚ ਜਰਨਲ ਨਾਲਿਜ , ਵਿਗਿਆਪਨ ਅਤੇ ਸੈਲ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਅਤੇ ਮੈਡੀਕਲ ਲੈਬ ਸਾਇੰਸ ਵਿਭਾਗ ਵੱਲੋਂ ਬੈਕਟੀਰੀਆ , ਸੈਲਜ , ਵਾਈਰਲ ਬਿਮਾਰੀਆਂ ਅਤੇ ਲੈਬ ਉਪਕਰਨਾਂ ਉੱਪਰ 20 ਵਿਦਿਆਰਥੀਆ ਨੇ ਪਾਵਰ ਪੁਆਇੰਟ ਪ੍ਰੇਜਨਟੇਸ਼ਨ ਦਿੱਤੀ ਉਹਨਾਂ ਨੇ ਦੋਵਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਦੀ ਹੌਸਲਾ ਅਫਜਾਈ ਕਰਦੇ ਹੋਏ ਏਸੇ ਤਰਾ ਦੇ ਹੋਰ ਮੁਕਾਬਲੇ ਕਰਾਉਣ ਦਾ ਵਾਅਦਾ ਕੀਤਾ । ਇਸ ਮੋਕਾ ਤੇ ਸਾਰਾ ਸਟਾਫ਼ ਹਾਜ਼ਰ ਸੀ

Related posts

Leave a Reply