ਗੋਲਡਨ ਸਕੂਲ ਵਿੱਚ ਮਨਾਇਆਂ ਗਿਆ ਕੰਜਕ ਪੂਜਾ ਤੇ ਦਸ਼ਹਰੇ ਦਾ ਤਿਉਹਾਰ


ਗੋਲਡਨ ਸਕੂਲ ਵਿੱਚ ਮਨਾਇਆਂ ਗਿਆ ਕੰਜਕ ਪੂਜਾ ਤੇ ਦਸ਼ਹਰੇ ਦਾ ਤਿਉਹਾਰ
ਗੁਰਦਾਸਪੁਰ 16 ਅਕਤੂਬਰ ( ਅਸ਼ਵਨੀ ) :- ਗੋਲਡਨ ਸੀਨੀ . ਸਕੈਂਡਰੀ ਸਕੂਲ ਹਨੂੰਮਾਨ ਚੌਕ ਵਿੱਚ ਕੰਜਕ ਪੂਜਾ ਤੇ ਦਸ਼ਹਰੇ ਦੇ ਤਿਉਹਾਰ ਸਮੇਂ ਸਕੂਲ ਦੇ ਵਿਦਿਆਰਥੀਆ ਵੱਲੋਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ । ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਸਕੂਲ ਦੇ ਪਿ੍ਰਸੀਪਲ ਜਤਿੰਦਰ ਗੁਪਤਾ ਨੇ ਦਸਿਆਂ ਕਿ ਇਸ ਮੋਕਾ ਤੇ ਵਿਦਿਆਰਥੀਆ ਵੱਲੋਂ ਨਾਟਕ , ਰਾਮ ਲੀਲਾ ਦੇ ਸੰਵਾਦ ਅਤੇ ਦੁਰਗਾ ਮਾਤਾ , ਰਾਮ ਪਰਿਵਾਰ ਦੀਆ ਝਾਂਕੀਆਂ ਪੇਸ਼ ਕੀਤੀਆਂ ਗਈਆਂ । ਇਸ ਮੋਕਾ ਤੇ ਗੋਲਡਨ ਸੰਸਥਾਵਾਂ ਦੇ ਗਰੁਪ ਦੇ ਚੈਅਰਮੈਨ ਡਾ. ਮੋਹਿਤ ਮਹਾਜਨ ਅਨੁ ਮਹਾਜਨ ਅਤੇ ਡਾਇਰੈਕਟਰ ਰਾਘਵ ਮਹਾਜਨ ਵੀ ਹਾਜ਼ਰ ਸਨ
। ਡਾਕਟਰ ਮੋਹਿਤ ਮਹਾਜਨ ਨੇ ਕਿਹਾ ਕਿ ਭਗਵਾਨ ਰਾਮ ਵੱਲੋਂ ਰਾਵਨ ਨੂੰ ਮਾਰਣ ਤੋ ਪਹਿਲਾ ਦੁਰਗਾ ਪੂਜਾ ਕਰਕੇ ਸ਼ਕਤੀਆਂ ਹਾਸਲ ਕੀਤੀਆਂ ਗਈਆਂ ਸਨ ਵਿਦਿਆਰਥੀਆ ਵੱਲੋਂ ਥੋੜੇ ਜਿਹੇ ਸਮੇਂ ਵਿੱਚ ਝਾਕੀਆਂ ਪੇਸ਼ ਕਰਨਾ ਸ਼ਲਾਘਾ ਯੋਗ ਉਪਰਾਲਾ ਹੈ ।
ਪਿ੍ਰਸੀਪਲ ਜਤਿੰਦਰ ਗੁਪਤਾ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲਜੁਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂਜੋ ਭਾਰਤੀ ਤਿਉਹਾਰ ਸਾਨੂੰ ਸਭ ਨੂੰ ਇਕ ਸੂਤਰ ਵਿੱਚ ਜੋੜ ਕੇ ਰੱਖਦੇ ਹਨ ।ਇਸ ਸਮਾਗਮ ਦੀ ਸਫਲਤਾ ਲਈ ਡਾ. ਮੋਹਿਤ ਮਹਾਜਨ ਤੇ ਪਿ੍ਰਸੀਪਲ ਜਤਿੰਦਰ ਗੁਪਤਾ ਨੇ ਸਾਰੇ ਕਲਾਕਾਰਾਂ ਤੇ ਪ੍ਰਤਿਯੋਗੀਆ ਨੂੰ ਵਧਾਈ ਦਿੱਤੀ ।



Related posts

Leave a Reply