ਗੜਦੀਵਾਲਾ ਚ ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ

ਗੜਦੀਵਾਲਾ ਚ ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ

ਬਿਜਲੀ ਸੋਧ ਬਿੱਲ 2020 ਵਾਪਸ ਲਿਆ ਜਾਵੇ- ਅਵਤਾਰ ਸਿੰਘ, ਇਕਬਾਲ ਕੋਕਲਾ

ਗੜਦੀਵਾਲਾ,1 ਜੂਨ ( ਲਾਲਜੀ ਚੌਧਰੀ, ਯੋਗੇਸ਼ ਗੁਪਤਾ ) : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਗੜਦੀਵਾਲਾ ਵਿਖੇ ਬਿਜਲੀ ਸੋਧ ਬਿੱਲ 2020 ਦੇ ਖਿਲਾਫ਼ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ
ਪ੍ਰਦਰਸ਼ਨ ਦੀ ਅਗਵਾਈ ਫੋਰਮ ਦੇ ਆਗੂ ਅਵਤਾਰ ਸਿੰਘ ਤੇ ਇਕਬਾਲ ਸਿੰਘ ਕੋਕਲਾ ਨੇ ਕੀਤੀ।ਇਸ ਮੌਕੇ ਜਥੇਬੰਦਕ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵਲੋਂ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ।

ਕੇਂਦਰ ਸਰਕਾਰ ਵਲੋਂ ਬਿਜਲੀ ਐਕਟ ਵਿੱਚ ਕੀਤੀਆਂ ਜਾ ਰਹੀਆਂ ਸੋਧਾਂ ਮੁਲਾਜ਼ਮ ਵਿਰੋਧੀ ਤੇ ਕਿਸਾਨਾਂ, ਆਮ ਲੋਕਾਂ ਤੇ ਖਪਤਕਾਰਾਂ ਦੀ ਲੁੱਟ ਕਰਨ ਵਾਲੀਆਂ ਹਨ। ਇਹ ਸੋਧਾਂ ਬਿਜਲੀ ਕੰਪਨੀਆਂ ਪੱਖੀ ਹਨ ਅਤੇ ਬਿਜਲੀ ਐਕਟ ਵਿੱਚ ਸੋਧਾਂ ਕਰਕੇ ਮੁਲਾਜ਼ਮਾਂ ਦੀ ਆਰਥਿਕਤਾ ਤੇ ਕਿਰਤ ਦੀ ਲੁੱਟ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਅਦਾਲਤ ਵਲੋਂ ਦਿੱਤੇ ਫੈਸਲੇ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਵਾਲੇ ਸਮੇਂ ਨੂੰ ਸਰਵਿਸ ਵਿੱਚ ਗਿਣਿਆ ਜਾਵੇ ਅਤੇ ਪ੍ਰੋਬੇਸ਼ਨਪੀਰੀਅਡ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ।

ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਸੀਆਰਏ 289/16 ਅਤੇ 295/19 ਅਧੀਨ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ ਜੁਆਇਨਿੰਗ ਮਿਤੀ ਤੋਂ ਲਾਈਨਮੈਨ ਦਾ ਦਰਜ਼ਾ ਦੇ ਕੇ ਪਰਖਕਾਲ ਅਧਿਆਪਕਾਂ ਦੀ ਤਰਜ਼ ‘ਤੇ 3 ਸਾਲ ਤੋਂ ਘਟਾ ਕੇ ਦੋ ਸਾਲ ਕੀਤਾ ਜਾਵੇ। ਜਥੇਬੰਦੀ ਆਗੂ ਅਵਤਾਰ ਸਿੰਘ ਤੇ ਇਕਬਾਲ
ਸਿੰਘ ਕੋਕਲਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 9 ਜੂਨ ਨੂੰ ਸਬ ਡਿਵੀਜ਼ਨ ਪੱਧਰ ‘ਤੇ ਪਾਵਰਕਾਮ ਮੈਨੇਜ਼ਮੈਂਟ ਵਿਰੁੱਧ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ ਅਤੇ 10 ਜੂਨ ਨੂੰ ਵਰਕ ਟੂ ਰੂਲ ਲਾਗੂ ਕਰਕੇ ਸੀਐਮਡੀ ਪਾਵਰਕਾਮ/ਟਰਾਂਸਕੋ ਸਮੇਤ ਡਾਇਰੈਕਟਰਾਂ ਦੇ ਫੀਲਡ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।

ਇਸ ਮੌਕੇ ਸੁਰਜੀਤ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ,ਗੁਰਜੀਤ ਸਿੰਘ ਮਾਨਗੜ੍ਹ, ਲਵਦੀਪ ਸਿੰਘ,ਠਾਕੁਰ ਰਕੇਸ਼ ਕੁਮਾਰ ਐਸਐਸਏ, ਤਰਸੇਮ ਸਿੰਘ, ਮੋਹਨ ਸਿੰਘ,ਜੇ.ਈ.ਪਰਮਜੀਤ ਸਿੰਘ, ਜੇ.ਈ.ਪ੍ਰਸ਼ੋਤਮ ਕੁਮਾਰ,ਦਲਜੀਤ ਸਿੰਘ, ਰੋਸ਼ਨ ਲਾਲ,ਲਛਮਣ ਸਿੰਘ, ਬਨਵਾਰੀ ਲਾਲ, ਪਲਵਿੰਦਰ ਕੌਰ ਤੇ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।

Related posts

Leave a Reply