ਗੜਦੀਵਾਲਾ: ਪੱਤਰਕਾਰ ਗੁਰਮੁੱਖ ਸਿੰਘ ਨੇ ਅੱਖਾਂ ਦਾਨ ਕੀਤੀਆਂ

ਪੱਤਰਕਾਰ ਗੁਰਮੁੱਖ ਸਿੰਘ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ
ਗੜਦੀਵਾਲਾ  : ਨੇਤਰਦਾਨ ਸੰਸਥਾ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਰਾਕੇਸ਼ ਮੋਹਨ ਦੀ ਸਮੂਹ ਟੀਮ ਦੇ ਸਹਿਯੋਗ ਨਾਲ ਅੱਜ ਗੜ੍ਹਦੀਵਾਲਾ ਵਿਖੇ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਦੀ ਅਗਵਾਈ ਹੇਠ ਪੱਤਰਕਾਰ ਗੁਰਮੁੱਖ ਸਿੰਘ ਵੱਲੋਂ ਅੱਖਾਂ ਦਾਨ ਕੀਤੀਆਂ ਗਈਆਂ।

ਇਸ ਦੌਰਾਨ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਸਾਡੀ ਸੰਸਥਾ ਵੱਲੋਂ 1052 ਡੋਨਰਾ ਤੋਂ ਨੇਤਰਦਾਨ ਕਰਵਾ ਕੇ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੀਆਂ ਜਾ ਚੁੱਕੀਆਂ ਹਨ, ਜਿਸ ਨਾਲ ਅਨੇਕਾਂ ਹੀ ਨੇਤਰਹੀਨ ਲੋਕ ਫ਼ਾਇਦਾ ਲੈ ਕੇ ਆਪਣੀ ਜ਼ਿੰਦਗੀ ਨੂੰ ਰੁਸ਼ਨਾ ਚੁੱਕੇ ਹਨ। ਇਸ ਦੌਰਾਨ ਸਵਤੰਤਰ ਕੁਮਾਰ ਬੰਟੀ ਜਿਲ੍ਹਾ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਤੇ ਭਾਈ ਬਰਿੰਦਰ ਸਿੰਘ ਮਸੀਤੀ ਵੱਲੋਂ ਗੁਰਮੁੱਖ ਸਿੰਘ ਨੂੰ ਅੱਖਾਂ ਦਾਨ ਕਰਨ ਤੇ ਸਰਟੀਫਿਕੇਟ ਦਿੱਤਾ ਗਿਆ। ਇਸ ਦੌਰਾਨ  ਜਿੰਦਰ ਗੋਗੀ , ਅਰਜੁਨ ਖਿੰਦਰੀ, ਜਤਿੰਦਰ ਕੁਮਾਰ, ਕਾਲਾ, ਤੁਲਸਾ ਸਿੰਘ, ਚੰਦ ਸਿੰਘ, ਰਾਮ ਆਦਿ ਮੌਜੂਦ ਸਨ

Related posts

Leave a Reply