ਗੜ੍ਹਦੀਵਾਲਾ ਚ ਬਾਬਾ ਖੁਸ਼ੀ ਰਾਮ ਦੀ ਯਾਦ ਨੂੰ ਸਮਰਪਿਤ ਸ਼ਾਨਦਾਰ ਸੱਭਿਆਚਾਰਕ ਮੇਲਾ

ਗੜ੍ਹਦੀਵਾਲਾ (ਸ਼ਰਮਾਂ ) ਬਾਬਾ ਖੁਸ਼ੀ ਰਾਮ ਦੀ ਯਾਦ ਨੂੰ ਸਮਰਪਿਤ ਕਸਬੇ ਦੇ ਦੁਸਹਿਰਾ ਗਰਾਊਂਡ ਵਿਖੇ ਸ਼ਨੀਵਾਰ ਨੂੰ ਡਾ: ਸਤਵਿੰਦਰ ਸਿੰਘ ਤਰੁਣ ਦੀ ਅਗਵਾਈ ਹੇਠ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਨੇ ਆਪਣੀ ਸਾਫ਼-ਸੁਥਰੀ ਗਾਇਕੀ ਪੇਸ਼ ਕਰਕੇ ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।

ਮੇਲੇ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਐਡਵੋਕੇਟ ਦਲਜੀਤ ਸਿੰਘ ਗਿਲਜੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਚੱਲੇ ਇਸ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਗਾਇਕ ਕਲਾਕਾਰ ਗੁਰਮੀਤ ਗੈਰੀ ਨੇ ਕੀਤੀ ਅਤੇ ਉਪਰੰਤ ਕੁਲਤਾਰ ਬਾਜਵਾ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਨਿਹਾਲ ਕੀਤਾ।

ਕਰੀਬ 3 ਵਜੇ ਜੰਮੂ ਦੇ ਪ੍ਰਸਿੱਧ ਗਾਇਕ ਕਲਾਕਾਰ ਯਾਸਿਰ ਹੁਸੈਨ, ਜੰਮੂ ਵਾਲਿਆਂ  ਨੇ ਆਪਣੇ ਪ੍ਰਸਿੱਧ ਗੀਤ ਜੰਮੂ ਸ਼ਹਿਰ ਅਖਰੋਟ ਮਿੱਠੇ , ਤੁਸੀ ਮੱਥੇ ਵੱਟ ਪਇਆ, ਆਸੀ ਰਾਸਤੇ ਛੋੜ ਦੇਤੇ ਅਤੇ ਸ਼ਹਿਰ ਚੰਡੀਗੜ ਚੱਲੇ ਆਂ , ਆਦਿ ਗਾਏ। ਇੱਕ ਤੋਂ ਬਾਅਦ ਇੱਕ ਗੀਤ ਸੁਣਾ ਕੇ ਲੋਕਾਂ ਨੂੰ ਝੂਮਣ ਲਗਾ ਦਿੱਤਾ।

ਇਸ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਐਡਵੋਕੇਟ ਦਲਜੀਤ ਸਿੰਘ ਗਿਲਜੀਆ ਨੇ ਕਿਹਾ ਕਿ ਇਹ ਸੱਭਿਆਚਾਰ ਮੇਲੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਵਿਰਸੇ ਦੇ ਪ੍ਰਤੀਕ ਹਨ ਜੋ ਆਪਸੀ ਭਾਈਚਾਰਕ ਸਾਂਝ ਅਤੇ ਮਿਠਾਸ ਪੈਦਾ ਕਰਦੇ ਹਨ। ਪੰਜਾਬ ਸਰਕਾਰ ਨੇ ਵੀ ਅਜਿਹੀਆਂ ਸੱਭਿਆਚਾਰਕ ਮੁੱਲਾਂ  ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ ਤਾਂ ਜੋ ਪੰਜਾਬ ਦੇ ਬਿਰਸਾ ਨਾਲ ਜੁੜੇ ਲੋਕਾਂ ਦਾ ਆਪਸੀ ਭਾਈਚਾਰਾ  ਬਰਕਰਾਰ ਰਹੇ। ਇਸ ਮੌਕੇ ਸੱਭਿਆਚਾਰਕ ਮੇਲੇ ਵਿੱਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਡਾ:ਤਰਨ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

Related posts

Leave a Reply