LATEST.ਗੜ੍ਹਦੀਵਾਲਾ ‘ਚ ਪੀਣ ਵਾਲੇ ਪਾਣੀ ਦੀ ਕਿਲਤ ਹੋਵੇਗੀ ਦੂਰ,38 ਲੱਖ ਦੀ ਲਾਗਤ ਨਾਲ ਵਾਟਰ ਸਪਲਾਈ ਦੀ ਲਾਈਨ ਵਿਛਾਉਣ ਦੇ ਕਾਰਜਾਂ ਦੀ ਕੀਤੀ ਸ਼ੁਰੂਆਤ


ਵਾਟਰ ਸਪਲਾਈ ਲਾਈਨਾਂ ਦੀ ਉਸਾਰੀ ਤੋਂ ਬਾਅਦ ਜਲਦ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ : ਜੋਗਿੰਦਰ ਗਿਲਜੀਆਂ 


ਗੜ੍ਹਦੀਵਾਲਾ 11 ਮਈ (ਚੌਧਰੀ) : ਸਥਾਨਕ ਸ਼ਹਿਰ ਵਿਖੇ ਵਾਟਰ ਸਪਲਾਈ ਦੀ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਵਿਧਾਇਕ ਦੀ ਅਗਵਾਈ ਵਿੱਚ 38 ਲੱਖ ਦੀ ਲਾਗਤ ਨਾਲ ਸ਼ਹਿਰ ਨਿਵਾਸੀਆਂ ਲਈ ਪੀਣ ਵਾਾਲੇ ਪਾਣੀ ਦੀ ਕਿਲਤ ਨੂੰ ਦੂਰ ਕੀਤਾ ਜਾਵੇਗਾ ਜਿਸ ਦੀ ਸ਼ੁਰੂੂਆਤ ਸ਼ਹਿਰ ਦੀ ਸ਼ਰਮਾ ਕਲੋਨੀ ਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨੇ ਸ਼ਹਿਰ ਦੇ ਲੋਕਾਂ ਨਾਲ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸ਼ਹਿਰ ਦੇ ਜਿਸ ਜਿਸ ਸਥਾਨ ਤੇ ਵਾਟਰ ਸਪਲਾਈ ਦਾ ਪਾਣੀ ਨਹੀਂ ਆਉਂਦਾ, ਅਗਰ ਤੁਸੀਂ ਨਗਰ ਕੌਂਸਲ ਚੋਣਾਂ ਵਿਚ ਸਾਥ ਦਿੱਤਾ ਤਾਂ ਜਿਤਣ ਤੋਂ ਬਾਅਦ ਇਸ ਕੰਮ ਨੂੰ ਜਲਦ ਪੂਰਾ ਕੀਤਾ ਜਾਵੇਗਾ। ਜਿਸ ਦੀ ਅੱਜ ਸ਼ੂਰੂਆਤ ਕਰਵਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਹਲਕਾ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਸ਼ਹਿਰ ਨਿਵਾਸੀਆਂ ਨੂੰ ਸੀਵਰੇਜ ਦਾ ਬਹੁਤ ਵੱਡਾ ਪ੍ਰੋਜੈਕਟ ਦਿੱਤਾ ਹੈ। ਜਿਸ ਦਾ ਕੰਮ ਵੀ ਮੁਕਮੰਲ ਕਰ ਲਿਆ ਗਿਆ ਹੈ।ਉਨਾਂ ਕਿਹਾ ਕਿ ਪੂਰੇ ਸ਼ਹਿਰ ਵਿਚ ਸੀਵਰੇਜ ਪਾਉਣ ਨਾਲ ਖਰਾਬ ਸੜਕਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਵਾਟਰ ਸਪਲਾਈ ਦੀਆਂ ਪਾਈਪ ਲਾਈਨ ਵਿਛਾਉਣ ਉਪਰੰਤ ਜਲਦ ਹੀ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਹਲਕਾ ਵਿਧਾਇਕ ਸਰਦਾਰ ਗਿਲਜੀਆਂ ਵਲੋਂ ਇਲਾਕੇ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਬਿਨਾਂ ਭੇਦਭਾਵ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੀਵਰੇਜ ਬੋਰਡ ਦੇ ਐਸ ਡੀ ਓ ਦਲਜੀਤ ਕੁੁਮਾ ਭੰਡਾਰੀ,ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ,ਮੀਤ ਪ੍ਰਧਾਨ ਐਡਵੋਕੇਟ ਸੰਦੀਪ ਜੈਨ,ਕੌਂਸਲਰ ਸੁਦੇਸ਼ ਕੁਮਾਰ ਟੋਨੀ,ਕੌਂਸਲਰ ਬਿੰਦਰਪਾਲ ਬਿੱਲਾ,ਕੌਂਸਲਰ ਅਨੀਤਾ ਚੌਧਰੀ,ਯੂਵਾ ਨੇੇਤਾ ਧਰਮਿੰਦਰ ਕਲਿਆਣ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਸਰੋਜ ਮਨਹਾਸ, ਕੌਂਸਲਰ ਅਨੁਰਾਧਾ ਸ਼ਰਮਾ,ਪ੍ਰੋ ਕਰਨੈਲ ਸਿੰਘ ਕਲਸੀ, ਅਜੀਤ ਕੁਮਾਰ ਘੁੱਕਾ ਸਮੇਤ ਹੋਰ ਵਰਕਰ ਹਾਜਰ ਸਨ। 

Related posts

Leave a Reply