ਗੜ੍ਹਦੀਵਾਲਾ ਦੇ ਪਿੰਡ ਨੰਗਲ ਦਾਤਾ ਵਿਖੇ ਬੀ ਐਸ ਪੀ ਦੀ ਹੋਈ ਹੰਗਾਮੀ ਮੀਟਿੰਗ

ਗੜ੍ਹਦੀਵਾਲਾ 7 ਜੂਨ (ਚੌਧਰੀ) : ਸਰਦਾਰ ਜਸਵੀਰ ਸਿੰਘ ਗੜੀ ਦੇ ਤੇ ਮਨਿੰਦਰ ਸਿੰਘ ਸ਼ੇਰਪੁਰੀ ਲੋਕ ਸਭਾ ਇੰਚਾਰਜ ਹੁਸ਼ਿਆਰਪੁਰ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਵਿਧਾਨ ਸਭਾ ਟਾਂਡਾ ਦੇ ਪਿੰਡ ਨੰਗਲ ਦਾਤਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਤੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ,ਡਾਕਟਰ ਸੁਖਦੇਵ ਸਿੰਘ ਰਮਦਾਸਪੁਰ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਸਾਨੂੰ ਸਾਰੇ ਹੱਕ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਹਨ, ਨਹੀਂ ਤਾਂ ਅਸੀਂ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੱਜੇ ਹੁੰਦੇ। ਇਸ ਮੌਕੇ ਤੇ ਟਾਈਗਰ ਫੌਰਸ ਗੜਦੀਵਾਲਾ ਦੇ ਪ੍ਰਧਾਨ ਲਾਲਾ ਦਾਤਾ ਵੀ ਪਹੁੰਚੇ। ਉਹਨਾਂ ਨੇ ਪਿੰਡ ਪਹੁੰਚਣ ਤੇ ਡਾਕਟਰ ਜਸਪਾਲ ਸਿੰਘ ਦਾ ਧੰਨਵਾਦ ਕੀਤਾ ਤੇ ਪਿੰਡ ਦੀ ਬੂਥ ਕਮੇਟੀ ਬਣਾਈ ਗਈ।ਜਿਸ ਵਿਚ ਬਲਵੀਰ ਸਿੰਘ ਨੂੰ ਪਿੰਡ ਦਾ ਪ੍ਰਧਾਨ, ਅਮਨਦੀਪ ਸਿੰਘ ਨੂੰ ਵਾਈਸ ਪ੍ਰਧਾਨ ਤੇ ਬਲਵੀਰ ਸਿੰਘ ਨੂੰ ਸੈਕਟਰ ਇੰਚਾਰਜ ਲਗਾਇਆ ਗਿਆ। ਪਿੰਡ ਦੀ 11ਮੈਂਬਰੀ ਬੂਥ ਕਮੇਟੀ ਚੁਣੀ ਗਈ।ਇਸ ਮੀਟਿੰਗ ਵਿੱਚ ਬੀ ਐਸ ਪੀ ਦੀ ਟੀਮ ਵਲੋਂ ਧਰਮਪਾਲ ਸਿੰਘ ਸੀਨੀਅਰ ਆਗੂ,ਸਰਬਜੀਤ ਸਿੰਘ, ਸੁਖਵਿੰਦਰ ਸਿੰਘ,ਬਲਜਿੰਦਰ ਸਿੰਘ,ਸਰਬਜੀਤ ਸਿੰਘ ਤੇ ਪਿੰਡ ਦੇ ਨੌਜਵਾਨ ਨੇ ਵਧ ਚੜ੍ਹ ਕੇ ਹਿੱਸਾ ਲਿਆ।

Related posts

Leave a Reply