ਗੜ੍ਹਦੀਵਾਲਾ ਪਿੰਡ ਮਾਛੀਆਂ ਵਿਖੇ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਬੁਲੇਟ ਸਵਾਰ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ

ਗੜ੍ਹਦੀਵਾਲਾ / ਹੁਸ਼ਿਆਰਪੁਰ :  ਹੁਸ਼ਿਆਰਪੁਰ-ਦਸੂਹਾ ਮਾਰਗ ਤੇ ਪਿੰਡ ਮਾਛੀਆਂ ਵਿਖੇ  ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਬੁਲੇਟ ਸਵਾਰ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੁਨਸ਼ੀ ਰਾਮ ਪਿੰਡ ਕੋਟਲੀ (ਭੂੰਗਾ) ਥਾਣਾ ਹਰਿਆਣਾ, ਹਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੱਸੀ ਕੰਢੀ ਵਜੋਂ ਹੋਈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਪਿੰਡ ਕੋਟਲੀ ਦੇ ਸਰਪੰਚ ਦਾ ਪੁੱਤਰ ਹੈ।

ਜਾਣਕਾਰੀ ਅਨੁਸਾਰ ਬੁਲੇਟ ਮੋਟਰਸਾਈਕਲ ਪੀ ਬੀ 07 ਬੀ ਡਬਲਯੂ 1948 ‘ਤੇ ਦੋ ਵਿਅਕਤੀ ਗੜ੍ਹਦੀਵਾਲਾ ਵਲੋਂ ਪਿੰਡ ਕੋਟਲੀ  ਜਾ ਰਹੇ ਸੀ। ਜਦੋਂ ਉਹ ਗੋਲਡਨ ਰਿਸੋਰਟ ਮਾਛੀਆਂ ਦੇ ਨਜ਼ਦੀਕ ਪਹੁੰਚੇ ਤਾਂ ਇਕ ਵਰਨਾ ਕਾਰ ਪੀ ਬੀ 08 ਬੀ ਵਾਈ 1136 ਜੋ ਕਿ ਹੁਸ਼ਿਆਰਪੁਰ ਵਲੋਂ ਆ ਰਹੀ ਸੀ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਹੋਣ ਦੇ ਸਹੀ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਟੱਕਰ ਇੰਨੀ ਭਿਆਨਕ ਸੀ ਕਿ ਬੁਲੇਟ ਮੋਟਰਸਾਈਕਲ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀ ਵਿਆਹ ਸਮਾਗਮ ਤੋਂ ਵਾਪਸ ਕੋਟਲੀ ਜਾ ਰਹੇ ਸਨ।

Related posts

Leave a Reply