UPDATED : ਗੜ੍ਹਦੀਵਾਲਾ ਚ ਭੂੰਗਾ ਕੋਲ ਭਿਆਨਕ ਸੜਕ ਹਾਦਸਾ, 2 ਨੌਜਵਾਨਾ ਦੀ ਮੌਤ, 4 ਗੰਭੀਰ ਜ਼ਖਮੀ

ਗੜ੍ਹਦੀਵਾਲਾ /  ਹੁਸ਼ਿਆਰਪੁਰ  : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਭੂੰਗਾ ਕੋਲ ਰਾਤ ਕਰੀਬ 9 ਵਜੇ ਇਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਹਰਪ੍ਰੀਤ ਸਿੰਘ ਹਨੀ ਪੁੱਤਰ ਪਰਮਜੀਤ ਸਿੰਘ ਹੈ ਜਿਸ ਦੀ ਉਮਰ 25 ਸਾਲ ਹੈ ਤੇ ਉਹ ਆਈਲੈਟਸ ਕਰ ਰਿਹਾ ਸੀ। ਆਪਣੀ ਆਲਟੋ ਕਾਰ  ‘ਚ ਸਵਾਰ ਹੋਕੇ ਕਿਸੇ ਜ਼ਰੂਰੀ ਕੰਮ ਤੋਂ ਬਾਅਦ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਜੈਨ ਕੰਡੇ ਨੇੜੇ ਚੱਲਦੇ ਟਰੱਕ ਦੇ ਪਿੱਛੇ ਕਾਰ ਜਾ ਵੱਜੀ। ਇਸ ਭਿਆਨਕ ਟੱਕਰ ਦੌਰਾਨ ਹਰਪ੍ਰੀਤ ਦੀ ਮੌਤ ਹੋ ਗਈ ਤੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ। ਨਾਲ ਹੀ ਉਨ੍ਹਾਂ ਦੇ ਇੱਕ ਗੱਡੀ ਹੋਰ ਆ ਰਹੀ ਸੀ ਉਹ ਵੀ ਉਸ ਵਿੱਚ ਟਕਰਾ ਗਈ।

ਜਾਣਕਾਰੀ ਅਨੁਸਾਰ ਦੂਜੀ ਯੈਲੋ ਕਾਰ ‘ਚ ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਨੇ ਰੈਫਰ ਕਰ ਦਿੱਤਾ ਤੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਡੈਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਰਿਆਣਾ ਨੇੜੇ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਪਿੰਡ ਜਨੌੜੀ ਦੇ ਨੌਜਵਾਨ ਅੱਛਰ ਚੰਦ (ਇਸ਼ੂ)ਪੁੱਤਰ ਬਲਦੇਚਵ ਚਮਦ ਸ਼ਰਮਾ ਵੋਟ ਪਾ ਕੇ ਆਪਣੀ ਦੁਕਾਨ ਹੁਸ਼ਿਆਰਪੁਰ ਵਿਖੇ ਪੁੱਜਿਆ। ਰਾਤ ਨੂੰ ਜਦੋਂ ਘਰ ਨੂੰ ਵਾਪਸ ਆਉਂਦੇ ਹੋਏ ਜਨੌੜੀ ਰੋੜ ‘ਤੇ ਮੁਹੱਲਾ ਚਮਾਰ ਛੱਪੜੀ ਦੇ ਨਜ਼ਦੀਕ ਇਕ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਉਸਦਾ ਮੋਟਰਸਾਈਕਲ ਬਿਜਲੀ ਦੇ ਖੰਭੇ ਵਿਚ ਟੱਕਰਾ ਗਿਆ। ਜਿਸ ਨਾਲ ਇਸ਼ੂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਮੋਟਰਸਾਈਕਲ ਦੇ ਪਿੱਛੇ ਬੈਠੇ ਅਮਿੰਤ ਕੁਮਾਰ ਪੁੱਤਰ ਰਾਮ ਲਾਲ ਵਾਸੀ ਜਨੌੜੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸਨੇ ਆਪਣੇ ਘਰ ਇਸ ਸਬੰਧੀ ਸੂਚਨਾ ਦਿੱਤੀ ਕਿ ਉਨਾਂ੍ਹ ਦਾ ਐਕਸੀਡੈਂਟ ਹੋ ਗਿਆ ਹੈ। ਇਸ਼ੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਅਸੀਂ ਤੁਰੰਤ ਨੱਠ ਭੱਜ ਕਰਕੇ ਮੌਕੇ ‘ਤੇ ਪੁੱਜੇ ਤੇ ਇਸ਼ੂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਇਸ਼ੂ ਨੂੰ ਮਿ੍ਤਕ ਐਲਾਨ ਕਰ ਦਿੱਤਾ।

 

 

Related posts

Leave a Reply