ਗੜ੍ਹਦੀਵਾਲਾ ਵਿਖੇ ਸੀ ਐਚ ਬੀ ਕਾਮਿਆਂ ਨੇ ਹੱਕੀ ਮੰਗਾਂ ਲਈ ਦਿੱਤਾ ਧਰਨਾ

3 ਜੂਨ ਨੂੰ ਮੰਗਾਂ ਦੇ ਹੱਲ ਲਈ ਹੈਡ ਆਫਿਸ ਪਟਿਆਲਾ ਵੱਲ ਕਰਾਂਗੇ ਕੂਚ : ਸੀ ਐਚ ਬੀ ਕਾਮੇ


ਗੜ੍ਹਦੀਵਾਲਾ 2 ਜੂਨ (ਚੌਧਰੀ) : ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਗੜ੍ਹਦੀਵਾਲਾ ਵਿਖੇ ਸੀ ਐਚ ਬੀ ਕਾਮਿਆਂ ਨੇ ਹੱਕੀ ਮੰਗਾਂ ਲਈ ਧਰਨਾ ਦਿੱਤਾ।ਇਸ ਮੌਕੇ ਉਨ੍ਹਾਂ ਦੇ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਪਣੀਆਂ ਮੁੱਖ ਮੰਗਾਂ ਜਿਸ ਵਿੱਚ ਸਮੇਂ ਸਿਰ ਤਨਖਾਹਾਂ ਦੇਣਾ, ਸੀ ਐਚ ਬੀ ਕਰਮਚਾਰੀਆਂ ਦੀ ਛਾਂਟੀ ਪੱਕੇ ਤੌਰ ਤੇ ਬੰਦ ਕਰਨਾ, ਈ ਪੀ ਐਫ ਦੀ ਅਦਾਇਗੀ ਸਮੇਂ ਸਿਰ ਨਾ ਹੋਣਾ, ਪੈਟਰੋਲ ਦਾ ਖਰਚਾ ਨਾ ਮਿਲਣਾ, ਕੱਢੇ ਗਏ ਕਾਮਿਆਂ ਨੂੰ ਬਿਨਾਂ ਸ਼ਰਤ ਬਹਾਲ ਕਰਨਾ, ਸੀ ਐਚ ਬੀ ਕਾਮਿਆਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ ਆਦਿ ਮੰਗਾਂ ਸਬੰਧੀ ਧਰਨਾ ਦਿੱਤਾ। ਇਸ ਮੌਕੇ ਐਸ ਪੀ ਸੀ ਇਕਬਾਲ ਸਿੰਘ ਕੋਕਲਾ ਨੇ ਇਨ੍ਹਾਂ ਮੰਗਾਂ ਦੀ ਹਿਮਾਇਤ ਕੀਤੀ। ਇਸ ਮੌਕੇ ਸੀ ਐਚ ਬੀ ਸਬ ਡਵੀਜ਼ਨ ਗੜ੍ਹਦੀਵਾਲਾ ਪ੍ਰਧਾਨ ਜਤਿੰਦਰ ਸਿੰਘ, ਜਸਵਿੰਦਰ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਲਵਦੀਪ ਸਿੰਘ, ਪਲਵਿੰਦਰ ਸਿੰਘ, ਨਿਰਮਲ ਸਿੰਘ, ਪਲਵਿੰਦਰ ਸਿੰਘ ਰਣਜੀਤ ਸਿੰਘ, ਸੁਨੀਲ ਕੁਮਾਰ, ਸੰਜੀਵ ਕੁਮਾਰ, ਅਮਨਦੀਪ ਸਿੰਘ ਆਦਿ ਹਾਜ਼ਰ ਸਨ। 

Related posts

Leave a Reply