ਗੜ੍ਹਦੀਵਾਲਾ BREAKING ਵੱਡੀ ਖ਼ਬਰ : ਉੱਪ ਮੁੱਖ ਮੰਤਰੀ ਰੰਧਾਵਾ ਅਤੇ ਗਿਲਜੀਆਂ ਗੁਰਦਵਾਰਾ ਰਾਮਪੁਰ ਖੇੜਾ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ ਲਖੀਮਪੁਰ ਘਟਨਾ ਵਿੱਚ ਨਿਰਪੱਖ ਜਾਂਚ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਜ਼ਰੂਰੀ October 12, 2021October 12, 2021 Adesh Parminder Singh ਲਖੀਮਪੁਰ ਘਟਨਾ ਵਿੱਚ ਨਿਰਪੱਖ ਜਾਂਚ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਜ਼ਰੂਰੀ: ਸੁਖਜਿੰਦਰ ਸਿੰਘ ਰੰਧਾਵਾਕਿਹਾ ਬਿਜਲੀ ਦੀ ਸਮੱਸਿਆ ਦਾ ਹੱਲ ਜਲਦ, ਕੋਇਲਾ ਨਾ ਆਉਣ ਕਾਰਨ ਪੈਦਾ ਹੋਈ ਅਜਿਹੀ ਸਥਿਤੀਰੰਧਾਵਾ ਅਤੇ ਗਿਲਜੀਆਂ ਗੁਰਦਵਾਰਾ ਰਾਮਪੁਰ ਖੇੜਾ ਸਾਹਿਬ ਵਿਖੇ ਹੋਏ ਨਤਮਸਤਕਗੜ੍ਹਦੀਵਾਲਾ (ਹੁਸ਼ਿਆਰਪੁਰ), 12 ਅਕਤੂਬਰ (ਆਦੇਸ਼ ਪਰਮਿੰਦਰ ਸਿੰਘ ) : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅੱਜ ਕੈਬਨਿਟ ਮੰਤਰੀ ਸ. ਸੰਗਤ ਸਿੰਘ ਗਿਲਜੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨਾਲ ਇੱਥੋਂ ਨੇੜਲੇ ਗੁਰੁਦਵਾਰਾ ਰਾਮਪੁਰ ਖੇੜਾ ਸਾਹਿਬ ਨੇੜੇ ਵਿਖੇ ਨਤਮਸਤਕ ਹੋਏ । ਗੁਰਦਵਾਰਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਸਾਹਿਬ ਨੇ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਸੰਗਤ ਸਿੰਘ ਗਿਲਜੀਆਂ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤਾ।ਸ. ਰੰਧਾਵਾ ਨੇ ਇਸ ਮੌਕੇ ਕਿਹਾ ਕਿ ਕੋਇਲਾ ਨਾ ਆਉਣ ਕਾਰਨ ਬਿਜਲੀ ਸਪਲਾਈ ਸੰਬੰਧੀ ਪੈਦਾ ਹੋਈ ਸਥਿਤੀ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਆਉਂਦੇ ਦੋ-ਤਿੰਨ ਦਿਨਾਂ ਅੰਦਰ ਇਸਦਾ ਪ੍ਰਬੰਧ ਕਰ ਲਿਆ ਜਾਵੇਗਾ।ਉਪ ਮੁੱਖ ਮੰਤਰੀ ਨੇ ਲਖੀਮਪੁਰ ਖੇੜੀ ਵਿਖੇ ਕਿਸਾਨਾਂ ਨੂੰ ਦਰੜਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੜੀ ਦੁਖਦਾਇਕ ਘਟਨਾ ਹੈ ਅਤੇ ਜਿਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ ਅਜਿਹਾ ਤਸ਼ਦੱਦ ਬੇਹੱਦ ਨਿੰਦਣਯੋਗ ਹੈ ਅਤੇ ਇਸ ਅਤਿ ਘਿਨਾਓਣੀ ਘਟਨਾ ਦੀ ਨਿਰਪੱਖ ਜਾਂਚ ਲਈ ਮੋਦੀ ਸਰਕਾਰ ‘ਚੋਂ ਸੰਬੰਧਤ ਰਾਜ ਮੰਤਰੀ ਦੀ ਤੁਰੰਤ ਬਰਖਾਸਤਗੀ ਹੋਣੀ ਚਾਹੀਦੀ ਹੈ ।ਇਸ ਮੌਕੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਸ. ਸੁਖਬੀਰ ਸਿੰਘ, ਹੈੱਡ ਗ੍ਰੰਥੀ ਸੁਖਿਵੰਦਰ ਸਿੰਘ, ਸ. ਗੁਰਵਿੰਦਰ ਸਿੰਘ, ਸ. ਕੁਲਦੀਪ ਸਿੰਘ, ਸ. ਦੀਦਾਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਓਹਨਾ ਨਾਲ ਐਸਐਸਪੀ ਅਮਨੀਤ ਕੋਂਡਲ , ਐੱਸਪੀਡੀ ਰਵਿੰਦਰ ਪਾਲ ਸਿੰਘ ਸੰਧੂ , ਗੁਰਦਵਾਰਾ ਸਾਹਿਬ ਦੇ ਮੈਨੇਜਰ ਸ. ਸੁਖਬੀਰ ਸਿੰਘ, ਹੈੱਡ ਗ੍ਰੰਥੀ ਸੁਖਿਵੰਦਰ ਸਿੰਘ, ਸ. ਗੁਰਵਿੰਦਰ ਸਿੰਘ, ਸ. ਕੁਲਦੀਪ ਸਿੰਘ, ਸ. ਦੀਦਾਰ ਸਿੰਘ ਆਦਿ ਮੌਜੂਦ ਸਨ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...