ਗੜ੍ਹਸ਼ੰਕਰ ਚ ਮੰਗਾਂ ਸਬੰਧੀ ਮੁਲਾਜ਼ਮ ਯੂਨੀਅਨਜ਼ ਵੱਲੋਂ ਮੰਗ ਪੱਤਰ ਦਿੱਤਾ

ਗੜ੍ਹਸ਼ੰਕਰ ਚ ਮੰਗਾਂ ਸਬੰਧੀ ਮੁਲਾਜ਼ਮ ਯੂਨੀਅਨਜ਼ ਵੱਲੋਂ ਮੰਗ ਪੱਤਰ ਦਿੱਤਾ


ਗੜ੍ਹਸ਼ੰਕਰ, 4 ਜੂਨ ( ਅਸ਼ਵਨੀ ਸ਼ਰਮਾ ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਦੇਸ਼ ਦੇ ਸਮੁੱਚੇ ਮੁਲਾਜਮਾਂ ਦੀ ਕੌਮੀ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਸਰਵਿਸ ਇਮਪਲਾਇਜ ਫੈਡਰੇਸ਼ਨ ਵਲੋਂ ਉਲੀਕੇ ਪ੍ਰੋਗਰਾਮ ਦੇ ਤਹਿਤ ਮੁਲਾਜਮਾਂ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਤੱਕ ਪਹੁੰਚਾਉਣ ਦੇ ਮੱਕਸਦ ਨਾਲ ਗੜ੍ਹਸ਼ੰਕਰ ਦੇ ਐਸ ਡੀ ਐਮ ਦਫ਼ਤਰ ਦੇ ਨਜ਼ਦੀਕ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਦੇ ਨਾਲ ਕੀਤੇ ਜਾ ਰਹੇ ਧੱਕੇਸ਼ਾਹੀ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਰਾਮ ਜੀ ਚੌਹਾਨ ਜਿਲ੍ਹਾ ਪ੍ਰਧਾਨ ਪੰਜਾਬ ਸੁਬਾਰਡੀਨੇਟਰ ਸਰਵਿਸਿਜ਼ ਫੈਡਰੇਸ਼ਨ ਦੀ ਅਗਵਾਈ ਵਿੱਚ ਕੀਤਾ ਗਿਆ।

ਇਸ ਮੌਕੇ ਪੰਜਾਬ ਸੁਬਾਰਡੀਨੇਟਰ ਸਰਵਿਸਿਜ਼ ਫੈਡਰੇਸ਼ਨ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਤਹਿਸੀਲਦਾਰ ਰਾਹੀਂ ਭੇਜਿਆ ਗਿਆ। ਇਸ ਮੌਕੇ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੀਨੀਅਰ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਨੂੰ ਬਦਲਾ ਲਉ ਭਾਵਨਾ ਤਹਿਤ ਜਾਰੀ ਕੀਤੀ ਝੂਠੀ ਚਾਰਜ ਸ਼ੀਟ ਤੁਰੰਤ ਰੱਦ ਕੀਤੀ ਜਾਵੇ ਅਤੇ ਸਮੁੱਚੇ ਤਿੰਨ ਸਾਲ ਦੀ ਸੇਵਾ ਵਾਲੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ, ਇਸਦੇ ਨਾਲ ਹੀ ਵਿਕਾਸ ਟੈਕਸ ਦੇ ਨਾਂ ਹੇਠ ਸੂਬੇ ਦੇ ਮੁਲਾਜ਼ਮਾਂ ਤੇ ਲਗਾਇਆ ਸਲਾਨਾ 2400 ਰੁਪਏ ਜਜ਼ੀਆ ਟੈਕਸ ਕੱਟਣਾ ਬੰਦ ਕੀਤਾ ਜਾਵੇ।

Related posts

Leave a Reply