ਗੜ੍ਹਸ਼ੰਕਰ ਦੇ ਅੱਚਲਪੁਰ ਚ ਵਿਸ਼ਵ ਤੰਬਾਕੂ ਡੇਅ ਮਨਾਇਆ

ਗੜ੍ਹਸ਼ੰਕਰ ਦੇ ਅੱਚਲਪੁਰ ਚ ਵਿਸ਼ਵ ਤੰਬਾਕੂ ਡੇਅ ਮਨਾਇਆ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਐਸ.ਐਮ.ਓ ਪੋਸੀ ਡਾ ਰਘਵੀਰ ਸਿੰਘ ਦੀ ਅਗਵਾਈ ‘ਚ ਕਰੋਨਾ ਵਾਇਰਸ ਨੂੰ ਧਿਆਨ ‘ਚ ਰੱਖਦੇ ਹੋਏ ਪਿੰਡ ਅੱਚਲਪੁਰ ਬੀਤ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ।ਇਸ ਮੌਕੇ ਹੈਲਥ ਇਸ਼ਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਲਗਦੀਆਂ ਹਨ ਜਿਹਨਾ ‘ਚ ਕੈਸਰ, ਟੀ.ਬੀ, ਸਾਹ ਦੀਆਂ ਬਿਮਾਰੀਆਂ,ਚਮੜੀ ਦੇ ਰੋਗ ਸਰੀਰ ਨੂੰ ਆਪਣੀ ਲਪੇਟ ‘ਚ ਲੈ ਲੈਂਦੇ ਹਨ ਜੋ ਕਿ ਜਾਨਲੇਵਾ ਹੋ ਸਕਦੀਆ ਹਨ। ਕੋਟਪਾ ਐਕਟ ਅਧੀਨ ਵੱਖ-ਵੱਖ ਧਾਰਾਵਾ ਵਾਰੇ ਉਹਨਾ ਨੇ ਦੱਸਿਆ ਕਿ ਜਨਤਕ ਥਾਵਾ ਤੇ ਤੰਬਾਕੂ ਦਾ ਸੇਵਨ ਕਰਨਾ ਅਤੇ ਵੇਚਣਾ ਜੁਰਮ ਹੈ ਅਤੇ 18 ਸਾਲ ਤੋ ਘੱਟ ਉਮਰ ਵਾਲਿਆ ਨੂੰ ਤੰਬਾਕੂ ਵੇਚਣ ਤੇ ਖਰੀਦਣ ਤੇ ਬਿਲਕੁਲ ਪਾਬੰਦੀ ਹੈ ਤੇ ਇਸ ਲਈ ਜੁਰਮਾਨਾ ਵੀ ਹੋ ਸਕਦਾ ਹੈ। ਇਸ
ਮੌਕੇ ਮੁਕੇਸ਼ ਜੋਸ਼ੀ, ਅਮਨਦੀਪ ਸਿੰਘ ਬੈਸ,ਫੁੰਮਣ ਸਿੰਘ,ਰਾਕੇਸ਼ ਕੁਮਾਰ,ਵਿਜੇ ਕੁਮਾਰ,ਰਵਿੰਦਰ ਸਿੰਘ, ਵਿਨੇ ਕੁਮਾਰ,ਪਰਮਜੀਤ ਸਿੰਘ ਆਦਿ ਹਾਜਰ ਸਨ।

Related posts

Leave a Reply