ਗੜ੍ਹਸ਼ੰਕਰ ਦੇ ਪਿੰਡ ਸਤਨੌਰ ਵਾਸੀ ਪਾਣੀ ਦੀ ਸਪਲਾਈ ਤੋਂ ਪ੍ਰੇਸ਼ਾਨ

ਗੜ੍ਹਸ਼ੰਕਰ ਦੇ ਪਿੰਡ ਸਤਨੌਰ ਵਾਸੀ ਪਾਣੀ ਦੀ ਸਪਲਾਈ ਤੋਂ ਪ੍ਰੇਸ਼ਾਨ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸਬ ਡਵੀਜਨ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਸਤਨੌਰ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਕੁੱਝ ਘਰਾਂ ਵਿੱਚ ਪੀਣ ਵਾਲਾ ਪਾਣੀ ਨਹੀਂ ਪਹੁੰਚ ਰਿਹਾ ਸੀ l ਜਿਸ ਨੂੰ ਲੈ ਕੇ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਸਨ ਅਤੇ ਦੂਰ ਦੁਰਾਡੇ ਘਰਾਂ ਤੋਂ ਪੀਣ ਵਾਸਤੇ ਪਾਣੀ ਲੈ ਕੇ ਆਉਂਦੇ ਹਨ l ਪਿੰਡ ਵਿੱਚ ਪਾਣੀ ਦੀ ਸਪਲਾਈ ਠੀਕ ਤਰੀਕੇ ਨਾਲ ਨਾ ਹੋਣ ਕਰਕੇ ਅੱਜ ਜਦੋਂ ਪਿੰਡ ਵਾਸੀਆਂ ਨੇ ਵਾਟਰ ਸਪਲਾਈ ਦੇ ਪਿੰਡ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਪਿੰਡ ਵਾਸੀਆਂ ਨਾਲ ਸਹੀ ਤਰੀਕੇ ਨਾਲ਼ ਗੱਲਬਾਤ ਨਹੀਂ ਕੀਤੀ ਸਗੋਂ ਉਹਨਾਂ ਨੂੰ ਕਿਹਾ ਕਿ ਮੈਂ ਕੁੱਝ ਨਹੀਂ ਕਰ ਸਕਦਾ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਾਟਰ ਸਪਲਾਈ ਇੰਚਾਰਜ  ਦੀ ਪਿੰਡ ਤੋਂ ਬਦਲੀ ਕੀਤੀ ਜਾਵੇ ਤਾਂ ਜੋ ਉਸ ਦੇ ਬਤੀਰੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਸਮੱਸਿਆ ਨਾ ਖੜੀ ਹੋ ਸਕੇ l ਇਸ ਮੌਕੇ ਕਾਮਰੇਡ ਸੋਮਨਾਥ, ਪੰਡਿਤ ਯਸ਼ ਪਾਲ, ਤਰਸੇਮ ਸਿੰਘ, ਹਰਕੇਸ਼ ਸਿੰਘ, ਜੀ ਓ ਜੀ ਅਵਤਾਰ ਸਿੰਘ, ਸੁਖਵਿੰਦਰ ਬੱਬੂ ਪੰਚ, ਮਿਸਤਰੀ ਚਮਨ ਲਾਲ, ਪੰਕਜ ਕੁਮਾਰ, ਵਿਜੇ ਕੁਮਾਰ, ਨੰਬਰਦਾਰ ਵਿਨੋਦ ਕੁਮਾਰ, ਅਕਸ਼ੇ ਕੁਮਾਰ ਆਦਿ ਸਮੂਹ ਪਿੰਡ ਵਾਸੀ ਹਾਜ਼ਰ ਸਨ l

Related posts

Leave a Reply