ਗੜ੍ਹਸ਼ੰਕਰ ਪੁਲਿਸ ਵਲੋਂ ਪਾਬੰਦੀਸ਼ੁਦਾ ਟੀਕਿਆਂ ਸਮੇਤ 1 ਕਾਬੂ
ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਗੜ੍ਹਸ਼ੰਕਰ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਪਾਬੰਦੀਸ਼ੁਦਾ ਟੀਕਿਆਂ ਸਮੇਤ ਕਾਬੂ ਕੀਤਾ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ ਸਤੀਸ਼ ਕੁਮਾਰ ਦੇ ਦਿਸ਼ਾਂ ਨਿਰਦੇਸ਼ਾ ਹੇਠ ਐਸ.ਆਈ ਰਾਕੇਸ਼ ਕੁਮਾਰ ਨੇ ਪੁਲਿਸ ਪਾਰਟੀ ਨਾਲ ਰੁੜਕੀਖਾਸ ਵਿਖੇ ਨਹਿਰ ਦੇ ਪੁਲ ਤੇ ਨਾਕੇਬੰਦੀ ਦੋਰਾਨ ਸ਼ੱਕ ਦੇ ਅਧਾਰ ਤੇ ਇਕ ਨੌਜਵਾਨ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਸ
ਪਾਸੋ ਵੱਖ-ਵੱਖ ਕਿਸਮ ੨੦ ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਰੁੜਕੀਖਾਸ ਵਜੋਂ ਹੋਈ। ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp