ਗੜ੍ਹਸ਼ੰਕਰ ਪੁਲਿਸ ਵੱਲੋਂ ਸ਼ਰਾਬ ਦੀਆਂ 108 ਬੋਤਲਾਂ ਤੇ ਕਾਰ ਸਮੇਤ ਇਕ ਗ੍ਰਿਫ਼ਤਾਰ

ਹੁਸ਼ਿਆਰਪੁਰ : ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ  ਹੁਸ਼ਿਆਰਪੁਰ ਵਲੋ ਸ਼ਰਾਬ ਦੇਸਮੱਗਲਰਾ ਅਤੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਇੰਸ: ਜੈ ਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 6-10-23 ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਏ.ਐਸ.ਆਈ. ਮਹਿੰਦਰਪਾਲ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ  ਨਾਕਾਬੰਦੀ ਲਿੰਕ ਰੋਡ ਚਾਹਲਪੁਰ ਮੌਜੂਦ ਸੀ ਤਾ ਚਾਹਲਪੁਰ ਸਾਇਡ ਤੋ ਇੱਕ ਕਾਰ ਮਾਰਕਾ ਸਵਿਫਟ ਡਿਜਾਇਰ ਨੰਬਰੀ ਪੀ.ਬੀ.07.ਏ.ਵੀ.0720 ਨੂੰ ਸ਼ੱਕ ਦੇ ਅਧਾਰ  ਤੇ ਰੋਕ ਕੇ ਕਾਰ ਦੀ  ਤਲਾਸ਼ੀ ਲਈ ਗਈ।

ਉਸ ਵਿਚੋ 6 ਪੇਟੀਆ ਸ਼ਰਾਬ ਮਾਰਕਾ ਪੰਜਾਬ ਕਲੱਬ ਵਿਸਕੀ ਫਾਰ ਸੇਲ ਇੰਨ:ਪੰਜਾਬ ਇੱਕ ਪੇਟੀ ਸ਼ਰਾਬ ਮਾਰਕਾ ਗਰੈਂਡ ਅਫੇਅਰ ਫਾਰ ਸੇਲ ਇੰਨ:ਪੰਜਾਬ ,2 ਪੇਟੀਆ ਸ਼ਰਾਬ ਮਾਰਕਾ ਸੰਤਰਾਂ ਫਾਰ ਸੇਲ ਇੰਨ ਹਿਮਾਚਲ ਪਰਦੇਸ ਬਾਮਦ ਹੋਣ ਤੇ ਮੁੱਕਦਮਾ ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਉਕਤ ਗੁਰਪ੍ਰੀਤ ਸੰਘਾ ਪੁੱਤਰ ਚਰੰਜੀ ਲਾਲ ਵਾਸੀ ਮੋਹਣੋਵਾਲ ਥਾਣਾ
ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀ ਪਾਸੋਂ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਕਤ ਦੋਸ਼ੀ ਇਹ ਸ਼ਰਾਬ ਕਿਸ ਪਾਸੋ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰਵੇਚਦਾ ਹੈ ।

Related posts

Leave a Reply