ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸੰਤ ਕਬੀਰ ਜੀ ਦਾ ਜਨਮ ਦਿਵਸ ਮਨਾਇਆ

ਚਰਨ ਛੋਹ ਗੰਗਾ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸੰਤ ਕਬੀਰ ਜੀ ਦਾ ਜਨਮ ਦਿਵਸ ਮਨਾਇਆ


ਗੜ੍ਹਸ਼ੰਕਰ 5 ਜੂਨ (ਅਸ਼ਵਨੀ ਸ਼ਰਮਾ)
: ਸ਼੍ਰੀ ਚਰਨ ਛੋਹ ਗੰਗਾ ਸੱਚਖੱਡ ਸਾਹਿਬ ਸ਼੍ਰੀ ਅਮ੍ਰਿੰਤ ਕੁੰਡ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸੰਤ ਕਬੀਰ ਜੀ ਦਾ 622 ਵਾਂ ਜਨਮ ਦਿਹਾੜਾ ਮਨਾਇਆ ਗਿਆ। ਕਰੋਨਾ ਵਾਇਰਸ ਕਾਰਨ ਸਰਕਾਰੀ ਆਦੇਸ਼ਾ ਅਨੁਸਾਰ ਮਨਾਏ ਇਸ ਜਨਮ ਦਿਹਾੜੇ ਤੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਸੰਤ ਕਬੀਰ ਸਾਹਿਬ ਨੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿਤਾ ਅਤੇ ਜਿਹੜਾ ਪ੍ਰਾਣੀ ਸੰਤ ਕਬੀਰ ਸਾਹਿਬ ਦੀ ਬਾਣੀ ਸੁਣ ਲੈਦਾ ਹੈ ਉਹ ਸੱਚੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਦਾ ਹੈ। ਸੰਤ ਸੁਰਿੰਦਰ ਦਾਸ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਸਰਕਾਰ ਵਲੋ ਦਿਤੇ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਘਰ ਵਿੱਚ ਹੀ ਰਹੋ। ਇਸ ਮੌਕੇ ਗੁਰੂ ਘਰ ਕਮੇਟੀ ਦੇ ਮੈਬਰ ਹਾਜਰ ਸਨ।

Related posts

Leave a Reply