ਚਿਲਡਰਨ ਹੋਮ, ਹੋਮ ਫਾਰ ਏਜ਼ਡ ਤੇ ਜੁਵੇਨਾਈਲ ਹੋਮ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ 

ਹੁਸ਼ਿਆਰਪੁਰ, 9 ਨਵੰਬਰ:
ਚਿਲਡਰਨ ਹੋਮ, ਹੋਮ ਫਾਰ ਏਜਡ ਅਤੇ ਜੁਵੇਨਾਈਲ ਹੋਮ ਵਿੱਚ ਰਹਿ ਵਿਅਕਤੀਆਂ ਨਾਲ ਵਧੀਕ ਸਹਾਇਕ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੋ ਉਨ•ਾਂ ਬੱਚਿਆਂ ਅਤੇ ਬਜ਼ੁਰਗਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ•ਾਂ ਨੂੰ ਮਿਠਾਈਆਂ ਵੰਡਦਿਆਂ ਦੀਵਾਲੀ ਦੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਜ਼ਿਲ•ਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧਾਈ ਦਿੰਦਿਆਂ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਬੱਚਿਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਸੁਪਰਡੈਂਟ ਨਰੇਸ਼ ਕੁਮਾਰ, ਬਾਲ ਭਲਾਈ ਕਮੇਟੀ ਦੇ ਮੈਂਬਰ ਸ੍ਰੀ ਰਛਪਾਲ ਸਿੰਘ, ਸ੍ਰੀ ਜਗਮੀਤ ਸੇਠੀ ਅਤੇ ਸਟਾਫ਼ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ।

Related posts

Leave a Reply