ਚੀਮਾ ਨੇ ਕੇਂਦਰ ਕੋਲੋ ਪੰਜਾਬ ਲਈ ਮੰਗਿਆ ਆਰਥਿਕ ਪੈਕੇਜ਼ April 30, 2020April 30, 2020 Adesh Parminder Singh ਚੀਮਾ ਨੇ ਕੇਂਦਰ ਕੋਲੋ ਪੰਜਾਬ ਲਈ ਮੰਗਿਆ ਆਰਥਿਕ ਪੈਕੇਜ਼ਗਰੀਬ ਤੇ ਮਿਡਲ ਕਲਾਸ ਦੇ ਲੋਕਾਂ ਨੂੰ ਛੇ -ਛੇ ਮਹੀਨੇ ਦਾ ਰਾਸ਼ਨ ਅਤੇ 10-10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਦੀ ਰੱਖੀ ਮੰਗਬਟਾਲਾ ( ਸੰਜੀਵ ਨੲੀਅਰ , ਅਵਿਨਾਸ਼) ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸਲਾਮ ਕਰਦਿਆਂ ਹੋਇਆਂ ਉਘੇ ਟਰੇਡ ਯੂਨੀਅਨਿਸਟ ਸਰਦਾਰ ਐਮ ਐਮ ਸਿੰਘ ਚੀਮਾ ਨੇ ਜਿਥੇ ਉਨ੍ਹਾ ਨੂੰ ਨਿੱਘੀ ਸ਼ਰਧਾਂਜ਼ਲੀ ਭੇਟ ਕੀਤੀ ਹੈ ਉਥੇ ਨਾਲ ਹੀ ਦੇਸ ਦੇ ਕਰੋੜਾ ਮਿਹਨਤਕਸ਼ ਕਾਮਿਆਂ ਨੂੰ ਵੀ ਯਾਦ ਕਰਦਿਆਂ ਕਿਹਾ ਹੈ ਕਿ ਅੱਜ ਦੇਸ ਵਿੱਚ ਜੋ ਹਾਲਾਤ ਬਣੇ ਹਨ ਇਨ੍ਹਾ ਹਾਲਾਤਾਂ ਵਿੱਚ ਸਭ ਤੋਂ ਵੱਧ ਲੋੜ ਹੈ ਮਿਹਨਤਕਸ਼ ਕਾਮਿਆਂ ਅਤੇ ਮਿਡਲ ਕਲਾਸ ਦੇ ਲੋਕਾਂ ਦਾ ਸਾਥ ਦੇਣ ਦੀ ਜੋ ਕਿ ਮੋਜੂਦਾ ਕੇਂਦਰ ਸਰਕਾਰ ਦਾ ਫਰਜ਼ ਵੀ ਬਣਦਾ ਹੈ. ਸਰਦਾਰ ਚੀਮਾ ਨੇ ਚੋਣਵੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਦੇਸ ਵਿੱਚ ਜੋ ਮੌਜੂਦਾ ਹਾਲਾਤ ਬਣੇ ਹਨ ਭਾਂਵੇ ਇਸ ਦਾ ਕਾਰਣ ਗੈਰਸ਼ੰਜੀਦਾ ਵਿਉਂਤਬੰਦੀ,ਸਮੇ ਦੀ ਨਜ਼ਾਕਤ ਨੂੰ ਨਾ ਦੇਖਦਿਆਂ ਹੋਇਆ ਲਏ ਗਏ ਫੈਸਲੇ ਅਤੇ ਸਸਤੀ ਸਿਆਸਤ ਨੂੰ ਪ੍ਰਮੁੱਖ ਰੱਖ ਕੇ ਕੀਤਾ ਗਿਆ ਹੈ ਪਰ ਇਸ ਨਾਲ ਸਭ ਤੋਂ ਵੱਧ ਮਿਡਲ ਕਲਾਸ ਪ੍ਰਭਾਵਿਤ ਹੋ ਰਿਹਾ ਹੈ. ਚੀਮਾ ਨੇ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਚੇਅਰਪਰਸਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਨਾਲ ਖੜੀ ਹੈ. ਇਸ ਮੌਕੇ ਇਹ ਵਰਣਨਯੋਗ ਹੈ ਕਿ ਜਦੋਂ ਕਿ ਨਰੇਗਾ ਵਰਕਰਾਂ ਨੂੰ ਕੋਈ ਮਜਦੂਰੀ ਨਹੀਂ ਮਿਲ ਰਹੀ, ਪ੍ਰਵਾਸੀ ਮਜਦੂਰ ਦਰ ਬ ਦਰ ਠੋਕਰਾਂ ਖਾ ਰਹੇ ਹਨ. ਬਹੁਤ ਸਾਰੇ ਰਾਜਾਂ ਵਿੱਚ ਅਜਿਹੇ ਮਜਦੂਰਾਂ ਦੇ ਰਹਿਣ ਅਤੇ ਖਾਣ ਦਾ ਵੀ ਪ੍ਰਬੰਧ ਨਹੀਂ ਹੋ ਰਿਹਾ ਹੈ. ਇਥੇ ਹੀ ਬੱਸ ਨਹੀਂ ਕੇਂਦਰ ਸਰਕਾਰ ਵਲੋਂ ਮਹਿੰਗਾਈ ਭੱਤੇ ਉਪਰ ਵੀ ਕੁਹਾੜਾ ਚਲਾ ਦਿੱਤਾ ਗਿਆ ਹੈ ਜੋ ਕਿ ਅਜਿਹੇ ਸਮੇ ਵਿੱਚ ਨਹੀਂ ਸੀ ਚਾਹੀਦਾ. ਚੀਮਾ ਨੇ ਕਿਹਾ ਕਿ ਮਿਡਲ ਕਲਾਸ ਦੇ ਲੋਕਾਂ ਕੋਲੋਂ ਜੋ ਛੋਟੀਆ ਬਚਤਾਂ ਸਨ ਉਹ ਇਸ ਤਾਲਬੰਦੀ ਦੇ ਸਮੇ ਦੌਰਾਨ ਖਤਮ ਹੋ ਚੁੱਕੀਆਂ ਹਨ ਜਿਸ ਕਰਕੇ ਹਾਲਾਤ ਬਹੁਤ ਹੀ ਵਿਸਫੋਟਕ ਬਣਨ ਜਾ ਰਹੇ ਹਨ. ਚੀਮਾ ਨੇ ਕਿਹਾ ਕਿ 94 ਪ੍ਰਤੀਸ਼ਤ ਦੇਸ ਦੇ ਕਾਮੇ ਦੇਸ ਦੀ 57 ਪ੍ਰਤੀਸ਼ਤ ਆਰਥਿਕਤਾ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਉਂਦੇ ਹਨ ਜੇ ਇਸ ਵਰਗ ਨੂੰ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੇਸ ਜੋ ਪਹਿਲਾਂ ਹੀ ਗੈਰਯਕੀਨੀ ਵਿੱਚੋਂ ਨਿਕਲ ਰਿਹਾ ਹੈ ਜਲਦੀ ਹੀ ਪਾਤਾਲ ਦੀਆਂ ਗਹਿਰਾਈਆਂ ਵਿੱਚ ਚਲਾ ਜਾਵੇਗਾ ਅਜਿਹਾ ਇਨਕਾਰ ਨਹੀਂ ਕੀਤਾ ਜਾ ਸਕਦਾ. ਚੀਮਾ ਨੇ ਕਿਹਾ ਕਿ ਮੌਕੇ ਦੀ ਨਜਾ਼ਕਤ ਨੂੰ ਦੇਖਦਿਆਂ ਹੋਇਆ ਸ੍ਰੀਮਤੀ ਸੋਨੀਆਂ ਗਾਂਧੀ ਨੇ ਜੋ ਇਸ ਵਰਗ ਦੀ ਵਕਾਲਤ ਕੀਤੀ ਹੈ ਅਤੇ ਸਮਾ ਰਹਿੰਦਿਆਂ ਹੀ ਇਸ ਵਰਗ ਦੀ ਮਦਦ ਕਰਨ ਲਈ ਕਿਹਾ ਹੈ ਸਲਾਘਾਯੋਗ ਹੈ. ਚੀਮਾ ਨੇ ਕਿਹਾ ਕਿ ਅਜਿਹੇ ਵਰਗ ਨੂੰ ਘੱਟੋ ਘੱਟ 6 ਮਹੀਨੇ ਦਾ ਰਾਸ਼ਨ ਉਨ੍ਹਾ ਦੇ ਘਰਾਂ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਹਰ ਮਹੀਨੇ 10 ਹਜਾ਼ਰ ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ ਜਾਣੀ ਚਾਹੀਦੀ ਹੈ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਮਈ ਦਿਵਸ ਤੇ ਜੋ ਆਪਣੇ ਘਰ ਉਪੱਰ ਤਿਰੰਗਾ ਝੰਡਾ ਲਹਿਰਾ ਕੇ ਜਿਥੇ ਕਰੋਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ ਹੈ ਉਥੇ ਗਰੀਬ ਵਰਗ ਦੀ ਹੌਸਲਾਂ ਅਫਜਾਈ ਕੀਤੀ ਹੈ ਸਲਾਘਾਯੋਗ ਹੈ.ਚੀਮਾ ਨੇ ਕਿਹਾ ਕਿ ਇਸ ਤਿਰੰਗਾ ਲਹਿਰਾਉਣ ਦੀ ਕਾਲ ਦਾ ਸਮਰਥਨ ਸਾਰੇ ਹੀ ਸੂਬਾ ਵਾਸੀਆਂ ਨੂੰ ਬਿਨਾ ਭੇਦਭਾਵ ਅਤੇ ਵਿਤਕਰੇ ਦੇ ਕਰਨਾ ਚਾਹੀਦਾ ਹੈ ਤੇ ਇਕਜੁਟਤਾ ਦਾ ਸੰਦੇਸ ਦੇਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਪੰਜਾਬ ਪ੍ਰਤੀ ਨੀਤੀਆਂ ਦਾ ਵਿਰੋਧ ਦਰਜ਼ ਕਰਵਾਇਆ ਜਾ ਸਕੇ. ਚੀਮਾ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਕਾਂਗਰਸ ਪਾਰਟੀ ਦੀ ਹੈ ਇਸ ਲਈ ਸਰਕਾਰ ਵਲੋਂ ਜੋ ਵੀ ਪ੍ਰਗੋ੍ਰਾਮ ਦਿੱਤਾ ਜਾਂਦਾ ਹੈ ਉਹ ਸਾਰਿਆਂ ਦੀ ਭਲਾਈ ਲਈ ਹੁੰਦਾ ਹੈ ਇਸ ਲਈ ਸਾਰਿਆਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ. ਚੀਮਾ ਨੇ ਕਿਹਾ ਕਿ ਇਸ ਮੌਕੇ ਖੇਤੀਹਰ ਮਜਦੂਰ,ਲੈਂਡਲੈਸ ਕਾਮੇ , ਸਬਜੀ, ਅੰਨ , ਦੁੱਧ ਅਤੇ ਚਾਰਾ ਪੈਦਾ ਕਰਕੇ ਆਪਣਾ ਗੁਜਾਰਾ ਕਰਨ ਵਾਲਿਆਂ ਵੱਲ ਵੀ ਵਿਸੇਸ ਧਿਆਨ ਦੇਣ ਦੀ ਲੋੜ ਹੈ ਤੇ ਇਹ ਮਈ ਦਿਵਸ ਅਜਿਹੇ ਵਰਗ ਲਈ ਵਿਸੇਸ ਹੋਵੇਗਾ ਅਜਿਹੀ ਆਸ ਕੀਤੀ ਜਾ ਰਹੀ ਹੈ ਜੇ ਸਮੁੱਚੀਆਂ ਪਾਰਟੀਆਂ ਇਕਜੁਟ ਹੋ ਕੇ ਇਹ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ. ਚੀਮਾ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਨੂੰ 50000 ਕਰੋੜ ਦਾ ਪੈਕੇਜ਼ ਤੁਰੰਤ ਦਿੱਤਾ ਜਾਵੇ ਤਾਂ ਜੋ ਇਥੇ ਪਈ ਮੰਦੀ ਦਾ ਹੱਲ ਨਿਕਲ ਸਕੇ.ਚੀਮਾ ਨੇ ਕਿਹਾ ਕਿ ਜਿੰਨ੍ਹਾ ਕੋਲੋ ਨੀਲੇ ਪੀਲੇ ਕਾਰਡ ਨਹੀਂ ਹਨ ਅਤੇ ਉਹ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਉਨ੍ਹਾ ਲਈ ਵੀ ਘੱਟੋ ਘੱਟ6 ਮਹੀਨੇ ਦਾ ਰਾਸ਼ਨ ਜਾਰੀ ਕੀਤਾ ਜਾਵੇ ਤਾਂ ਜੋ ਇਸ ਨਾਜੁਕ ਘੜੀ ਵਿੱਚ ਕੋਈ ਵੀ ਭੁੱਖਾ ਨਾ ਰਹੇ Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...