ਗੜਦੀਵਾਲਾ (ਈਸ਼ ਗੁਪਤਾ) ਪੰਜਾਬ ਸਫਾਈ ਮਜਦੂਰ ਯੂਨੀਅਨ ਵਲੋਂ ਇੱਕ ਬੈਠਕ ਦੀ ਪ੍ਰਧਾਨਗੀ ਜਿਲਾ ਚੇਅਰਮੈਨ ਰਮਨ ਕੁਮਾਰ ਅਤੇ ਜਿਲਾ ਪ੍ਰਦਾਨ ਸ਼ੁਭਮ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਸਫਾਈ ਸੇਵਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਂਨਾ ਦੀਆਂ ਹੱਕੀ ਮੰਗਾਂ ਨੂੰ ਨਜਰਅੰਦਾਜ ਨਾ ਕੀਤਾ ਜਾਵੇ।
ਉਨਾਂ ਕਿਹਾ ਕਿ ਇੱਕ ਤਾਂ ਬੇਹਦ ਘੱਟ ਤਨਖਾਹ ਮਿਲਦੀ ਹੈ ਉਪਰੋਂ ਨਾ ਤਾਂ ਬੀਮਾ ਕੀਤਾ ਜਾਂਦਾ ਹੈ ਅਤੇ ਨਾ ਹੀ ਪੀਐੱਫ ਕੱਟਿਆ ਜਾਂਦਾ ਹੈ। ਉਂਨਾ ਕਿਹਾ ਕਿ ਕਿ ਮੇਹਨਤਕਸ਼ ਲੋਕਾਂ ਦਾ ਹੱਕ ਨਹੀਂ ਮਾਰਨਾ ਚਾਹੀਦਾ ਅਤੇ ਉਂਨਾਂ ਨੂੰ ਪੰਜਾਬ ਸਰਕਾਰ ਤੇ ਪੂਰਾ ਭਰੋਸਾ ਹੈ ਕਿ ਉੱਹ ਸਾਡੀਆਂ ਮੰਗਾਂ ਤੇ ਜਰੂਰ ਗੌਰ ਕਰੇਗੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp