ਚੋਰਾਂ ਨੇ ਗੁਰਦੁਆਰੇ ਦੀ ਗੋਲਕ ਭੰਨੀ , ਮੰਦਿਰ ਦੀ ਗੋਲਕ ਭੰਨਣ ਵਿੱਚ ਰਹੇ ਅਸਫਲ

ਚੋਰਾਂ ਨੇ ਗੁਰਦੁਆਰੇ ਦੀ ਗੋਲਕ ਭੰਨੀ , ਮੰਦਿਰ ਦੀ ਗੋਲਕ ਭੰਨਣ ਵਿੱਚ ਰਹੇ ਅਸਫਲ

ਗੁਰਦਾਸਪੁਰ  ( ਅਸ਼ਵਨੀ ) :- ਚੋਰਾਂ ਨੇ ਗੁਰੂਦੁਆਰੇ ਦੀ ਗੋਲਕ ਭੰਨ ਕੇ ਚੋਰੀ ਕੀਤੇ 6500 ਰੁਪਏ ਜਦੋਂ ਕਿ ਮੰਦਿਰ ਦੀ ਗੋਲਕ ਭੰਨਣ ਵਿੱਚ ਰਹੇ ਅਸਫਲ ਪੁਲਿਸ ਵੱਲੋਂ ਮਾਮਲੇ ਦਰਜ ਕਰਕੇ ਚੋਰਾਂ ਦੀ ਭਾਲ ।
                   ਨਿਰਮਲ ਸਿੰਘ ਪੁੱਤਰ ਲੇਟ ਕਿਸ਼ਨ ਸਿੰਘ ਵਾਸੀ ਅਵਾਂਖਾ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਉਹ ਪੁਰਾਣੀ ਅਬਾਦੀ ਅਵਾਂਖਾ ਦਾ ਪ੍ਰਧਾਨ ਹੈ ਬੀਤੇ ਦਿਨ ਕਰੀਬ 7.30 ਵਜੇ ਸਵੇਰੇ ਉਹ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਸਣ ਸਿੰਘ ਨੇ ਦਸਿਆਂ ਕਿ ਕੋਈ ਵਿਅਕਤੀ ਗੁਰਦੁਆਰਾ ਸਾਹਿਬ ਦੀ ਗੋਲਕ ਭੰਨ ਕੇ 6500 ਰੁਪਏ ਚੋਰੀ ਕਰਕੇ ਲੇ ਗਿਆ ਹੈ , ਭਾਲ ਕਰਨ ਤੇ ਪਤਾ ਲੱਗਾ ਕਿ ਉਕਤ ਚੋਰੀ ਪ੍ਰੇਮ ਚੰਦ ਉਰਫ ਮਿਠੁਨ ਪੁੱਤਰ ਗਿਆਨ ਚੰਦ ਵਾਸੀ ਅਵਾਂਖਾ ਨੇ ਕੀਤੀ ਹੈ । ਏ ਐਸ ਆਈ ਗੁਰਦੇਵ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਪੁਲਿਸ ਵੱਲੋਂ ਪ੍ਰੇਮ ਚੰਦ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
             ਵਿਜੇ ਕੁਮਾਰ ਪੁੱਤਰ ਲੇਟ ਪੰਡਿਤ ਜੱਗਧਰ ਵਾਸੀ ਗੁਰਦਾਸਪੁਰ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨ ਰਾਹੀਂ ਦਸਿਆਂ ਕਿ ਉਹ ਸ਼੍ਰੀ ਕ੍ਰਿਸ਼ਨਾਂ ਮੰਦਿਰ ਨੰਗਲ ਕੋਟਲੀ ਦੀ ਪ੍ਰਬੰਧਕ ਕਮੇਟੀ ਦਾ ਸੈਕਟਰੀ ਹੈ  ਬੀਤੇ ਦਿਨ ਕਰੀਬ 2.00 ਵਜੇ ਮੰਦਿਰ ਵਿੱਚ ਦਾਖਲ ਹੋ ਕੇ ਇਕ ਨਾ ਮਾਲੂਮ ਲੜਕੇ ਨੇ ਮੰਦਿਰ ਦੀ ਗੋਲਕ ਜਿਸ ਵਿੱਚ ਮੱਥਾ ਟੇਕਣ ਵਾਲੇ ਪੇਸੇ ਹੁੰਦੇ ਹਨ ਦਾ ਤਾਲਾ ਤੋੜਣ ਦੀ ਕੋਸ਼ਿਸ਼ ਕੀਤੀ , ਪਰ ਤਾਲਾ ਨਹੀਂ ਟੁੱਟਿਆਂ ਜਿਸ ਬਾਰੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਤੇ ਪਤਾ ਲੱਗਾ ਕਿ ਉਕਤ ਤਾਲੇ ਤੋੜਣ ਦੀ ਕੋਸ਼ਿਸ਼ ਅਭੀਸ਼ੇਕ ਅਭੀ ਪੁੱਤਰ ਵਿਕਰਮ ਗਿੱਲ ਵਾਸੀ ਗੁਰਦਾਸਪੁਰ ਨੇ ਕੀਤੀ ਹੈ । ਏ ਐਸ ਆਈ ਜਗਜੀਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਪੁਲਿਸ ਵੱਲੋਂ ਅਭਿਸ਼ੇਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply