ਚੋਰੀ ਦੇ ਮੋਟਰ-ਸਾਈਕਲ , ਨਸ਼ੇ ਵਾਲ਼ੀਆਂ ਗੋਲ਼ੀਆਂ ਅਤੇ ਨਜਾਇਜ ਸ਼ਰਾਬ ਸਮੇਤ ਪੰਜ ਕਾਬੂ



ਗੁਰਦਾਸਪੁਰ 27 ਅਪ੍ਰੈਲ ( ਅਸ਼ਵਨੀ )
:- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਚੋਰੀ ਦੇ ਮੋਟਰ-ਸਾਈਕਲ , 170 ਨਸ਼ੇ ਵਾਲੀਆ ਗੋਲ਼ੀਆਂ ਅਤੇ 30 ਹਜ਼ਾਰ ਐਮ ਐਲ ਨਜਾਇਜ ਸ਼ਰਾਬ  ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 
                         
ਸਹਾਇਕ ਸਬ ਇੰਸਪੈਕਟਰ ਰਵਿੰਦਰ ਕੁਮਾਰ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਗੰਦਾ ਨਾਲਾ ਪੁਲੀ ਬੱਬਰੀ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਦੋਰਾਨ ਮੁਮੀਰ ਪੁਤਰ ਮੁਹੰਮਦ ਸ਼ਫੀ ਵਾਸੀ ਧਾਰੀਵਾਲ ਨੂੰ ਸਮੇਤ ਚੋਰੀ ਦੇ ਮੋਟਰ-ਸਾਈਕਲ ਬਿਨਾ ਨੰਬਰ ਤੋਂ ਕਾਬੂ ਕਰਕੇ ਪੁੱਛ-ਗਿੱਛ ਕੀਤੀ ਤਾਂ ਮੁਮੀਰ ਨੇ ਦਸਿਆਂ ਕਿ ਉਸ ਨੇ ਇਹ ਮੋਟਰ-ਸਾਈਕਲ ਕਠੂਆ ਤੋਂ ਬੀਤੀ 24 ਅਪ੍ਰੈਲ ਨੂੰ ਚੋਰੀ ਕੀਤਾ ਸੀ ਜਿਸ ਨੂੰ ਵੇਚਣ ਲਈ ਗੁਰਦਾਸਪੁਰ ਜਾ ਰਿਹਾ ਸੀ । 
                           
 ਸਹਾਇਕ ਸਬ ਇੰਸਪੈਕਟਰ ਜਗਦੀਸ਼ ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਨੇ ਦਸਿਆਂ ਕਿ ਉਹ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਹਾਜ਼ਰ ਸੀ ਕਿ ਐਂਟੀ ਗੁੰਡਾ ਸਟਾਫ਼ ਦੇ ਦੀਪਕ ਸਿੰਘ ਨੇ ਫ਼ੋਨ ਕਰਕੇ ਦਸਿਆਂ ਕਿ ਅੱਡਾ ਚੱਕ ਸ਼ਰੀਫ ਵਿੱਚ ਦੋ ਨੋਜਵਾਨ ਖੜੇ ਹਨ ਉਹਨਾਂ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਜੇਕਰ ਉਹਨਾਂ ਦੀ ਤਲਾਸ਼ੀ ਕੀਤੀ ਜਾਵੇ ਤਾਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ ਇਸ ਤੇ ਕਾਰਵਾਈ ਕਰਦੇ ਹੋਏ ਉਸ ਨੇ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਦੋਵਾ ਨੋਜਵਾਨਾ ਹਰਬਲਜੀਤ ਸਿੰਘ ਉਰਫ ਬੰਟੀ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 150 ਨਸ਼ੀਲੀਆਂ ਗੋਲ਼ੀਆਂ ਅਤੇ ਅਮਰੀਕ ਸਿੰਘ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 20 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ । 
                
ਸਹਾਇਕ ਸਬ ਇੰਸਪੈਕਟਰ ਮੱਖਣ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਗੁਰਨਾਮ ਲਾਲ ਪੁਤਰ ਤਰਸੇਮ ਲਾਲ ਵਾਸੀ ਡੇਹਰੀਵਾਲ ਕਿਰਨ ਦੇ ਘਰ ਰੇਡ ਕਰਕੇ ਉਸ ਨੂੰ 22500  ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਗਿ੍ਰਫਤਾਰ ਕੀਤਾ ।
          
ਸਹਾਇਕ ਸਬ ਇੰਸਪੈਕਟਰ ਨਿਰਮਲ  ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਅਨੀਤਾ ਪਤਨੀ ਬਲਦੇਵ ਰਾਜ ਵਾਸੀ ਬਰਿਆਰ ਦੇ ਘਰ ਰੇਡ ਕਰਕੇ ਉਸ ਨੂੰ 7500 ਐਮ ਐਲ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ । 

Related posts

Leave a Reply