ਚੋਰੀ ਦੇ ਮੋਟਰ-ਸਾਈਕਲ ਸਮੇਤ ਇਕ ਕਾਬੂ


ਗੁਰਦਾਸਪੁਰ 2 ਅਪ੍ਰੈਲ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                           
ਸਬ ਇੰਸਪੈਕਟਰ ਪ੍ਰਦੀਪ ਕੁਮਾਰ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਦਬੂਰਜੀ ਪੁਲ ਹਾਈਵੇ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਤਾਂ ਮੋਹਿਤ ਕੁਮਾਰ ਉਰਫ ਫਿਰੋਜ ਪੁੱਤਰ ਦਲੀਪ ਰਾਜ ਵਾਸੀ ਝੱਖੜ ਪਿੰਡੀ ਨੂੰ ਇਕ ਬਿਨਾ ਨੰਬਰ ਮੋਟਰ-ਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੂੰ ਕਾਬੂ ਕਰਕੇ ਮੋਟਰ-ਸਾਈਕਲ ਦੇ ਕਾਗਜਾਤ ਵਿਖਾਉਣ ਲਈ ਕਿਹਾ ਮੋਹਿਤ ਕੁਮਾਰ ਵੱਲੋਂ ਕੋਈ ਤੱਸਲੀ ਬਖ਼ਸ਼ ਜੁਅਾਬ ਨਾ ਦੇਣ ਕਾਰਨ ਉਸ ਨੂੰ ਸਖਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਉਸ ਨੇ ਦਸਿਅਾ ਕਿ ਉਕਤ ਮੋਟਰ-ਸਾਈਕਲ ਉਸ ਨੇ ਕਰੀਬ 10 ਦਿਨ ਪਹਿਲਾ ਨੇੜੇ ਛੋਟੂ ਰਾਮ ਮੰਦਿਰ ਪੈਟਰੋਲਪੰਪ ਤੋਂ ਚੋਰੀ ਕੀਤਾ ਸੀ ਜਿਸ ਨੂੰ ਅੱਜ ਉਹ ਵੇਚਣ ਜਾ ਰਿਹਾ ਸੀ ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਦੀਨਾਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply