ਚੌਥੀ ਕਲਾਸ ਵਿਚ ਪੜ੍ਹਦਾ ਬੱਚਾ ਕਤਲ ਕਰਕੇ ਨਹਿਰ ਚ ਸੁੱਟਿਆ

ਨਵਾਂਸ਼ਹਿਰ : ਪਰਾਲੀ ਦਾ ਰਾਵਣ ਬਣਾ ਕੇ ਸਾੜਨ ਦੀ ਤਿਆਰੀ ਕਰਨ ਵਾਲੇ ਅੱਠ ਸਾਲਾ ਬੱਚੇ ਦਾ ਪਿੰਡ ਦੇ ਇਕ ਨੌਜਵਾਨ ਨੇ ਕਤਲ ਕਰ ਕੇ ਲਾਸ਼ ਨੂੰ ਖੂਹ ਵਿਚ ਸੁੱਟ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ.  ਭਾਰੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ 8 ਸਾਲਾ ਬੱਚਾ ਸਾਹਿਲ ਜੋ ਕਿ ਪਿੰਡ ਦੇ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਦਾ ਸੀ ਜੋ ਆਪਣੇ ਨਾਨਕੇ ਪਿੰਡ ਦੌਲਤਪੁਰ ਰਹਿੰਦਾ ਸੀ। ਸ਼ਨਿਚਰਵਾਰ ਬਾਅਦ ਦੁਪਹਿਰ ਕਰੀਬ ਡੇਢ ਵਜੇ ਤੋਂ ਉਹ ਘਰੋਂ ਲਾਪਤਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਪਿੰਡ ਦੇ ਵਸਨੀਕ ਕਰਨ ਨੂੰ ਕਾਬੂ ਕੀਤਾ ਹੈ ਜਿਸ ਤੋਂ ਪੁੱਛਗਿੱਛ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਖੂਹ ’ਚੋਂ ਬਰਾਮਦ ਕਰ ਲਿਆ ਹੈ। ਦੇਰ ਸ਼ਾਮ ਤਕ ਪੁਲਿਸ ਵੱਲੋਂ ਕਾਰਵਾਈ ਜਾਰੀ ਸੀ।

Related posts

Leave a Reply