ਚੌਧਰੀ ਪਰਿਵਾਰ ਵੱਲੋਂ ਸਰਕਾਰੀ ਡਿਸਪੈਂਸਰੀ ਗੜ੍ਹਦੀਵਾਲਾ ਨੂੰ ਵਾਟਰ ਕੂਲਰ ਭੇਂਟ


ਗੜ੍ਹਦੀਵਾਲਾ 7 ਮਈ (ਚੌਧਰੀ / ਯੋਗੇਸ਼ ਗੁਪਤਾ ) : ਚੌਧਰੀ ਪਰਿਵਾਰ ਵੱਲੋ ਗੜਦੀਵਾਲਾ ਸਰਕਾਰੀ ਡਿਸਪੈਸਰੀ ਨੂੰ ਵਾਟਰ ਕੂਲਰ ਭੇਂਟ ਕੀਤਾ ਗਿਆ। ਇਹ ਵਾਟਰ ਕੂਲਰ ਸਵ.ਚੌਧਰੀ ਬੂੜ ਸਿੰਘ ਅਤੇ ਸਵ.ਚੌਧਰੀ ਤਾਰਾ ਸਿੰਘ ਜੀ ਦੀ ਯਾਦ ਵਿੱਚ ਚੌਧਰੀ ਸੁਖਰਾਜ ਸਿੰਘ  ਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਸੀਨੀਅਰ ਯੂਥ ਆਗੂ ਆਮ ਆਦਮੀ ਪਾਰਟੀ ਵੱਲੋਂ ਦਿਤਾ ਗਿਆ।ਇਸ ਮੌਕੇ ਉੱਗੇ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਵਿੰਗ ਪੰਜਾਬ ਦੇ ਉਪ ਪ੍ਰਧਾਨ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਉਨਾਂ ਨੇ ਡਿਸਪੈਂਸਰੀ ਵਿਚ ਤੈਨਾਤ ਨਵੇਂ ਮੈਡੀਕਲ ਅਫਸਰ ਡਾ ਗੁਰਜੀਤ ਸਿੰਘ ਨਾਲ ਵੀ ਕੋਵਿਡ-19 ਮਹਾਂਮਾਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਚੌਧਰੀ ਸੁਖਰਾਜ ਸਿੰਘ  ਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਸੀਨੀਅਰ ਯੂਥ ਆਗੂ ਨੇ ਕਿਹਾ ਇਸ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਰਕਾਰੀ ਮਰੀਜਾਂ ਨੂੰ ਠੰਢੇ ਪਾਣੀ ਲਈ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਇਸ ਵਾਟਰ ਕੂਲਰ ਨੂੰ ਭੇਂਟ ਕੀਤਾ ਗਿਆ ਹੈ। ਇਸ ਮੌਕੇ ਵਿਨੈ ਕੁਮਾਰ ਸ਼ਹਿਰੀ ਪ੍ਰਧਾਨ ਯੂਥ ਵਿੰਗ, ਸਰਕਲ ਪ੍ਰਧਾਨ ਕੁਲਦੀਪ ਸਿੰਘ ਮਿੰਟੂ,ਰੁਪਿੰਦਰ ਸਿੰਘ ਚੌਹਕਾ,ਸੁਨੀਲ ਕਲਿਆਨ ਆਦਿ ਹਾਜ਼ਰ ਸਨ।

Related posts

Leave a Reply