ਚੰਡੀਗੜ੍ਹ ਵਿਖੇ 29 ਨੂੰ ‘ਕਿਸਾਨ ਸੰਘਰਸ਼ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ’ ਗੋਸ਼ਟੀ ਅਤੇ ਕਵੀ ਦਰਬਾਰ

ਕਿਸਾਨ ਸੰਘਰਸ਼ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ’

ਚੰਡੀਗੜ੍ਹ : ਕਵਿਤਾ ਕੇਂਦਰ (ਰਜਿ.), ਚੰਡੀਗੜ੍ਹ ਵਲੋਂ ਜ਼ਿਲ੍ਹਾ ਕੌਸਲ, ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ # 345, ਅਜੇ ਭਵਨ, ਸੈਕਟਰ 21, ਚੰਡੀਗੜ੍ਹ ਵਿਖੇ ਸੋਮਵਾਰ 29.03.2021 ਨੂੰ ਬਾਅਦ ਦੁਪਿਹਰ ਸਹੀ 3 ਵਜੇ ‘ਕਿਸਾਨ ਸੰਘਰਸ਼ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ’ ਗੋਸ਼ਟੀ ਅਤੇ ਕਵੀ ਦਰਬਾਰ ਕਰਾਇਆ ਜਾ ਰਿਹਾ ਹੈ।

ਕਵਿਤਾ ਕੇਂਦਰ ਦੇ ਪ੍ਰਧਾਨ ਕਰਮ ਸਿੰਘ ਵਕੀਲ ਨੇ ਦਸਿਆ ਕਿ ਸਮਾਗਮ ਦੌਰਾਨ ‘ਅਜੋਕਾ ਕਿਸਾਨ ਸੰਘਰਸ਼ ਅਤੇ ਅਜ਼ਾਦੀ ਸੰਗਰਾਮ’ ਬਾਰੇ ਮੁੱਖ ਵਿਚਾਰ ਉਘੇ ਚਿੰਤਕ ਡਾ. ਸਵਰਾਜ ਸਿੰਘ ਪੇਸ਼ ਕਰਨਗੇ। ਸਮਾਗਮ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਅਤੇ ਡਾ. ਕੁਲਬੀਰ ਕੌਰ ਕਰਨਗੇ। ਉਨ੍ਹਾਂ ਕਿਹਾ ਸਮਾਗਮ ਦੌਰਾਨ ਅਜਾਦੀ ਸੰਗਰਾਮ ਦੀਆਂ ਝਲਕੀਆਂ ਦਰਸਾਉਂਦੇ ਮਹੱਤਵਪੂਰਨ ਦਸਤਾਵੇਜਾ ਦੀ ਇਕ ਚਿੱਤਰ ਪ੍ਰਦਰਸ਼ਨੀ ਵੀ ਲਾਈ ਜਾਵੇਗੀ।

ਸਮਾਗਮ ਵਿਚ ਸ਼ਾਇਰਾਂ ਵੱਲੋਂ ‘ਅਜੋਕਾ ਕਿਸਾਨ ਸੰਘਰਸ਼ ਅਤੇ ਅਜ਼ਾਦੀ ਸੰਗਰਾਮ’ ਨੂੰ ਸਮਰਪਿਤ ਕਵਿਤਾਵਾਂ, ਗ਼ਜ਼ਲਾਂ ਜਾਂ ਗੀਤ ਪੇਸ਼ ਕੀਤੇ ਜਾਣਗੇ।

Related posts

Leave a Reply