ਚੱਕ ਫੁੱਲੂ ਵਿਖੇ ਮੰਦਸੋਰ ਦੇ ਸ਼ਹੀਦ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਚੱਕ ਫੁੱਲੂ ਵਿਖੇ ਮੰਦਸੋਰ ਦੇ ਸ਼ਹੀਦ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਕੁੱਲ ਹਿੰਦ ਕਿਸਾਨ ਸਭਾ ਵਲੋਂ ਚੱਕ ਫੁੱਲੂ ਵਿਖੇ ਮੰਦਸੋਰ ਦੇ ਸ਼ਹੀਦ ਕਿਸਾਨਾਂ  ਨੂੰ ਸਰਯਾਂਜਲੀ ਭੇਟ ਕੀਤੀ ਭੱਜਲ,ਮੱਟੂ   ਕੁਲ ਹਿੰਦ ਕਿਸਾਨ ਸਭਾ ਵਲੋਂ ਪਿੰਡ ਚੱਕ ਫੁੱਲੂ ਕਾਮਰੇਡ ਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਇਸ ਮੀਟਿੰਗ ਨੂੰ ਕਾਮਰੇਡ ਗੁਰਨੇਕ ਸਿੰਘ ਭੱਜਲ ਸੂਬਾਈ ਸਕੱਤਰ ਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਨੇ ਸੰਬੋਧਨ ਕਰਦਿਆਂ ਮੰਦਸੋਰ ਮੱਧ ਪ੍ਰਦੇਸ਼ ਵਿਖੇ 6 ਜੂਨ 2017 ਨੂੰ ਸੰਘਰਸ਼ ਕਰਦੇ 6 ਕਿਸਾਨਾਂ ਨੂੰ ਸ਼ਿਵ ਰਾਜ ਚੌਹਾਨ ਦੀ ਸਰਕਾਰ ਨੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਸੀ,ਤੀਸਰੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਅਤੇ ਕੁੱਲੀ ਮੰਡੀ ਵਾਲੇ ਆਰਡੀਨੈਂਸ ਵੀ ਰੱਦ ਕਰਵਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਸਮਾਜ ਸੇਵਕ ਬਿੱਟੂ ਢਿਲੋਂ,ਪ੍ਰੇਮੀ,ਸਰਬਨ ਸਿੰਘ, ਸੁਲੱਖਣ ਸਿੰਘ,ਮੱਖਣ ਸਿੰਘ,ਤਲਵਨ  ਸਿੰਘ, ਰਵੇਲ ਸਿੰਘ ਬਲਵਿੰਦਰ ਸਿੰਘ,ਪਿਆਰਾ ਸਿੰਘ ਆਦਿ ਹਾਜਰ ਸੀ।ਸੁਰਿੰਦਰ ਸਿੰਘ ਨੰਬਰਦਾਰ ਆਏ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕੀਤਾ ।

Related posts

Leave a Reply