ਚੱਬੇਵਾਲ ਪਿੰਡਾਂ ਦੀਆਂ ਦਹਾਕਿਆ ਤੋਂ ਨਾ ਬਣਾਈਆਂ ਗਈਆ ਸੜਕਾਂ ਦਾ ਡਾ. ਰਾਜ ਕੁਮਾਰ ਨੇ ਕੀਤਾ ਉਧਾਰ

ਚੱਬੇਵਾਲ ਪਿੰਡਾਂ ਦੀਆਂ ਦਹਾਕਿਆ ਤੋਂ ਨਾ ਬਣਾਈਆਂ ਗਈਆ ਸੜਕਾਂ ਦਾ ਡਾ. ਰਾਜ ਕੁਮਾਰ ਨੇ ਕੀਤਾ ਉਧਾਰ
ਹੁਸ਼ਿਆਰਪੁਰ/ ਚੱਬੇਵਾਲ:  ਵਿਧਾਇਕ ਡਾ. ਰਾਜ ਕੁਮਾਰ ਆਪਣੇ ਹਲਕੇ ਦੀ ਤਰੱਕੀ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਦੇ ਅਤੇ ਪਿੰਡ ਵਾਸੀਆਂ ਨੂੰ ਹਰ ਸਹੂਲਤ ਮੁਹੱਇਆ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਫਿਰ ਚਾਹੇ ਜਨਤਾ ਦੀ ਸਿਹਤ ਨੂੰ ਲੈ ਕੇ ਕੰਮ ਹੋਣ, ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮ, ਬੱਚਿਆਂ ਦੀ ਪੜਾਈ ਨੂੰ ਲੈ ਕੇ ਕੋਈ ਕੰਮ ਹੋਵੇ ਜਾਂ ਕੋਈ ਹੋਰ, ਇਹਨਾਂ ਕਾਰਜਾਂ ਦੇ ਚੱਲਦੇ ਹੀ ਡਾ. ਰਾਜ ਹਰ ਸਮੇਂ ਇਹਨਾਂ ਤੇ ਖੁਦ ਨਿਗਰਾਨੀ ਰੱਖਦੇ ਹਨ ਅਤੇ ਕਿਸੇ ਵੀ ਸਮੱਸਿਆ ਦੇ ਹੱਲ ਲਈ ਤੁਰੰਤ ਯਤਨ ਕਰਦੇ ਹਨ।

ਇਹਨਾਂ ਕੋਸ਼ਿਸ਼ਾਂ ਦੇ ਅਧੀਨ ਹੀ ਗੁਰਦਵਾਰਾ ਬਾਬਾ ਰਤਨ ਸਿੰਘ ਜੀ ਨਤਰਾਲਾ ਸਾਹਿਬ ਨੂੰ ਭੀਲੋਵਾਲ-ਚੱਬੇਵਾਲ ਲੱਗਦੀਆ ਸੜਕਾ ਦਾ ਨਿਰਮਾਣ ਪੂਰਾ ਕਰਵਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ 15 ਸਾਲਾ ਬਾਅਦ ਗੁਰਦੁਵਾਰਾ ਆਉਣ ਜਾਣ ਵਾਲÍੀਆ ਸੰਗਤਾਂ ਲਈ ਬਣੀ ਇਹ ਨਵੀ ਸੜਕ ਡਾ. ਰਾਜ ਕੁਮਾਰ ਦੀ ਸੁਗਾਤ । ਇਸਤੋਂ ਇਲਾਵਾ ਚੱਬੇਵਾਲ ਤੋਂ ਬਜਰਾਵਰ ਤੋਂ ਪੱਟੀ ਤੇ ਚੱਬੇਵਾਲ ਤੋਂ ਬਾਗ ਭਾਈਆ ਹੁੰਦੇ ਹੋਏ ਬਜਰਾਵਰ ਤੱਕ ਦੀਆਂ ਸੜਕਾਂ ਵੀ ਦਹਾਕਿਆ ਤੋਂ ਨਹੀਂ ਬਣੀਆ ਸਨ। ਜਿਸ ਨਾਲ ਜਨਤਾ ਨੂੰ ਬਹੁਤ ਮੁਸ਼ਕਿਲ ਆਉਂਦੇ ਸੀ। ਇਸ ਮੌਕੇ ਤੇ ਹਲਕੇ ਦੀ ਜਨਤਾ ਨੇ ਦੱਸਿਆ ਕਿ ਇਹਨਾਂ ਸੜਕਾਂ ਦਾ ਇੰਨਾਂ ਕੰਮ ਕਦੀ ਨਹੀਂ ਹੋਇਆ ਜਿਨਾਂ ਕਿ ਡਾ. ਰਾਜ ਦੇ ਪ੍ਰਸ਼ਾਸਨ ਕਾਲ ਦੌਰਾਨ ਹੋਇਆ ਹੈ। ਇਹਨਾਂ ਸੜਕਾਂ ਦੇ ਬਣਨ ਨਾਲ ਪਿੰਡਾਂ ਦੀ ਨੁਹਾਰ ਹੀ ਬਦਲ ਗਈ ਹੈ। 

Related posts

Leave a Reply