ਚੱਲਣ ਫਿਰਨ ਵਿਚ ਅਸਮਰਥ ਬਜ਼ੁਰਗ ਮਾਤਾ ਨੂੰ ਟਰਾਈ ਸਾਈਕਲ ਕੀਤਾ ਭੇਂਟ

ਗੜਦੀਵਾਲਾ (ISH GUPTA) : ਸਬ ਸਿਡਰੀ ਹੈਂਲਥ ਸੈਂਟਰ ਦਾਰਾਪੁਰ ਵਿਖੇ ਇਕ ਸਾਦੇ ਸਮਾਗਮ ਦੌਰਾਨ ਡਾ.ਨਿਰਮਲ ਸਿੰਘ ਦੇ ਯਤਨਾ ਸਦਕਾ ਅੰਜੂ ਪੁੱਤਰੀ ਰਾਮ ਪ੍ਰਕਾਸ਼ ਦਸੂਹਾ , ਪਰਮਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਯੋਗਦਾਨ ਨਾਲ ਮਾਤਾ ਰਾਮ ਪਿਆਰੀ (75) ਨੂੰ ਟਰਾਈ ਸਾਈਕਲ ਭੇਂਟ ਕੀਤਾ ਗਿਆ।

ਇਸ ਮੌਕੇ ਉਕਤ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਡਾ.ਨਿਰਮਲ ਸਿੰਘ ਦੱਸਿਆ ਕਿ ਮਾਤਾ ਰਾਮ ਪਿਆਰੀ ਪਿੰਡ ਪੰਡੋਰੀ ਮੱਲੀਆਂ ਜੋ ਕਿ ਚੱਲਣ ਫਿਰਨ ਵਿਚ ਅਸਮਰਥ ਹੈ ਜਿਸ ਨੂੰ ਆਉਣ ਜਾਣ ਲਈ ਟਰਾਈ ਸਾਈਕਲ ਦੀ ਬਹੁਤ ਜਰੂਰਤ ਸੀ ਉਨਾ• ਦੱਸਿਆ ਕਿ ਮਾਤਾ ਰਾਮ ਪਿਆਰੀ ਦੀ ਆਰਥਿਕ ਸਥਿਤੀ ਪਤਲੀ ਹੋਣ ਕਰਕੇ ਉਹ ਇਹ ਸਾਈਕਲ ਨਹੀ ਸੀ ਲੈ ਸਕੀ। ਇਸ ਕਰਕੇ ਅੱਜ ਉਕਤ ਦਾਨੀ ਸੱਜਣਾ ਦੀ ਸਹਾਇਤਾ ਨਾਲ  ਟਰਾਈ ਸਾਈਕਲ ਦਿੱਤਾ ਗਿਆ ਹੈ।

ਉਨਾ• ਕਿਹਾ ਕਿ ਸਾਨੂੰ ਉਕਤ ਦਾਨੀਆ ਦੀ ਤਰਾਂ• ਆਪਣੀ ਕਮਾਈ ਵਿਚੋਂ ਵੀ ਜਰੂਰਤ ਮੰਦ ਲੋਕਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਏਐਨਐਮ ਜਸਪਾਲ ਕੌਰ, ਆਸ਼ਾ ਵਰਕਰ ਕਮਲਜੀਤ ਕੌਰ, ਆਸ਼ਾ ਵਰਕਰ ਮਨਜਿੰਦਰ ਕੌਰ, ਕਮਲਜੀਤ ਕੌਰ, ਹੈਲਪਰ ਕੁਲਵਿੰਦਰ ਕੌਰ ਤੇ ਹੋਰ ਪੱਤਵੰਤੇ ਸੱਜਣ ਹਾਜਰ ਸਨ।

Related posts

Leave a Reply