ਛੇਵੇਂ ਪੇਅ ਕਮਿਸ਼ਨ  ਦਾ ਬਾਈਕਾਟ ਕਰਦਿਆਂ ਜਬਰਦਸਤ ਵਿਰੋਧ

ਛੇਵੇਂ ਪੇਅ ਕਮਿਸ਼ਨ  ਦਾ ਬਾਈਕਾਟ ਕਰਦਿਆਂ ਜਬਰਦਸਤ ਵਿਰੋਧ

ਪਠਾਨਕੋਟ, 1 ਜੁਲਾਈ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ )
ਜ਼ਿਲ੍ਹਾ ਪਠਾਨਕੋਟ ਦੇ ਸਮੂਹ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਛੇਵੇਂ ਪੇਅ ਕਮਿਸ਼ਨ  ਦਾ ਬਾਈਕਾਟ ਕਰਦਿਆਂ ਜਬਰਦਸਤ ਵਿਰੋਧ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਪੇਅ ਕਮਿਸ਼ਨ ਜਾਰੀ ਕੀਤਾ ਗਿਆ ਹੈ ,ਉਹ  ਮੁਲਾਜ਼ਮ ਵਰਗ ਲਈ ਬਹੁਤ ਘਾਤਕ ਹੈ।
ਕਰੀਬ ਦੋ ਸਾਲ ਤੋਂ ਵਿਸ਼ਵ ਮਹਾਮਾਰੀ ਕੋਰੋਨਾ ਵਿਚ ਮੋਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਆਸ ਸੀ ਕਿ ਸਰਕਾਰ ਇਸ ਕੰਮ ਬਦਲੇ ਉਨ੍ਹਾਂ ਨੂੰ ਕੋਈ ਵੱਡਾ ਇਨਾਮ ਦੇਵੇਗੀ ਪਰ ਇਸ ਦੇ ਬਿਲਕੁਲ ਹੀ ਉਲਟ ਪੇਅ ਕਮਿਸ਼ਨ ਦੀ ਰਿਪੋਰਟ ਨੇ ਮੁਲਾਜ਼ਮਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ ।ਸਾਡੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲਾ ਪਠਾਨਕੋਟ ਇਸ ਪੇਅ ਕਮਿਸ਼ਨ ਦਾ ਪੂਰਨ ਤੌਰ ਤੇ ਬਾਈਕਾਟ ਕਰਦੀ ਹੈ ।ਇਸ ਮੌਕੇ ਵੀਨਾ ਕੁਮਾਰੀ, ਰੂਪ ਰਾਣੀ ,ਕਮਲੇਸ਼ ਕੁਮਾਰੀ, ਵੀਨਾ ਕੁਮਾਰੀ, ਸੀਤਾ ਦੇਵੀ, ਪੂਨਮ ਦੇਵੀ ,ਸੁਨੀਤਾ ਦੇਵੀ, ਹਰਬੀਰ ਕੌਰ, ਸ਼ੁਭ ਲਤਾ, ਸ਼ਸ਼ੀ ਅਬਰੋਲ, ਕੁਲਵਿੰਦਰ ਕੌਰ, ਸਰਿਸ਼ਟਾ ਦੇਵੀ ਪ੍ਰਧਾਨ, ਜਨਕ ਦੁਲਾਰੀ ਆਦਿ ਹਾਜ਼ਰ ਸਨ ।

Related posts

Leave a Reply