ਮਲੋਟ : ਆਲਮਵਾਲਾ ਵਿਖੇ ਇਕ ਸਥਾਨਕ ਭਾਜਪਾ ਆਗੂ ਵੱਲੋਂ ਹਸਪਤਾਲ ਵਿਚ ਮਰੀਜ਼ਾਂ ਨੂੰ ਕੇਲੇ ਵੰਡਣ ਦੇ ਪ੍ਰੋਗਰਾਮ ਦੀ ਭਿਣਕ ਕਿਸਾਨਾਂ ਨੂੰ ਲੱਗਣ ਤੇ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਨੇ ਧਰਨਾ ਲਗਾ ਕੇ ਭਾਜਪਾ ਆਗੂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਵੱਡੀ ਗਿਣਤੀ ‘ਚ ਪੁਲਿਸ ਮੌਕੇ ‘ਤੇ ਪੁੱਜ ਗਈ।
ਜਾਣਕਾਰੀ ਅਨੁਸਾਰ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅੰਗਰੇਜ ਸਿੰਘ ਉਂੜਾਗ ਨੇ ਆਲਮਵਾਲਾ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਫਰੂਟ ਵੰਡਣ ਦਾ ਪ੍ਰੋਗਰਾਮ ਰੱਖਿਆ ਸੀ।
ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਲੱਖਾ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਹਸਪਤਾਲ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਨੀ ਦੇਰ ਭਾਜਪਾ ਵਾਲਿਆਂ ਨੂੰ ਸਿਆਸੀ ਰੋਟੀਆਂ ਨਹੀਂ ਸੇਕਣ ਦਿੱਤੀਆਂ ਜਾਣਗੀਆਂ।
ਸਥਿਤੀ ਨੂੰ ਵੇਖਦਿਆਂ ਡੀਐੱਸਪੀ ਜਸਮੀਤ ਸਿੰਘ, ਐੱਸਐੱਚਓ ਜਸਕਰਨਦੀਪ ਸਿੰਘ ਚੌਂਕੀ ਕਿੱਲਿਆਵਾਲੀ ਦੇ ਇੰਚਾਰਜ ਐੱਸਆਈ ਅਮਰੀਕ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਹਸਪਤਾਲ ਵਿਚ ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਆਲਮਵਾਲਾ ਤੋਂ ਬਿਨਾਂ ਬੋਦੀਵਾਲਾ ਅਤੇ ਖਾਨੇ ਕੀ ਢਾਬ ਦੇ ਕਿਸਾਨ ਵੀ ਵਿਰੋਧ ਵਿਚ ਸ਼ਾਮਲ ਹੋਏ। ਇਸ ਪ੍ਰਰੋਗਰਾਮ ਤੋਂ ਬਾਅਦ ਭਾਜਪਾ ਆਗੂ ਕੇਲੇ ਵੰਡਣ ਨਹੀਂ ਪੁੱਜਾ ਤਾਂ ਕਿਸਨਾਂ ਨੇ ਧਰਨਾ ਚੁੱਕ ਲਿਆ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp