ਜਬਰ ਜਿਨਾਹ ਦੀ ਸ਼ਿਕਾਰ ਹੋਈ ਨਾਬਾਲਿਗ ਲੜਕੀ ਨੂੰ ਦਿੱਤੀ ਸ਼ਰਧਾਂਜਲੀ

ਗੜ੍ਹਦੀਵਾਲਾ 8 ਅਪ੍ਰੈਲ(ਚੌਧਰੀ) : ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਦੇ ਮੈਂਬਰਾਂ ਦੀ ਮੀਟਿੰਗ ਗੁਰਦੀਪ ਸਿੰਘ ਬਰਿਆਣਾ ਦੀ ਹਾਜ਼ਰੀ ਵਿੱਚ ਹੋਈ।ਜਿਸ ਵਿੱਚ ਸ਼ਹਿਰ ਦੇ ਨੌਜਵਾਨਾਂ ਨੇ ਵੀ ਹਿੱਸਾ ਲਿਆ ਅਤੇ ਹੁਸ਼ਿਆਰਪੁਰ ਵਿਖੇ ਹੋਏ ਨਾਬਾਲਿਗ ਲੜਕੀ ਨਾਲ ਜਬਰ ਜ਼ੁਲਮ ਦੀ ਘੋਰ ਨਿੰਦਾ ਕਰਦੇ ਹੋਏ ਏਹ ਫੈਸਲਾ ਲਿਆ ਕਿ ਇਕੱਠੇ ਹੋਏ ਸਾਰੇ ਵੀਰ ਉਸ ਮਾਸੂਮ ਬੱਚੀ ਦੇ ਪਰਿਵਾਰ ਵਾਲਿਆਂ ਨਾਲ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹਨ ਅਤੇ ਲੋੜ ਪੈਣ ਤੇ ਦੋਸ਼ੀਆਂ ਵਿਰੁੱਧ ਜੇ ਪੁਲਸ ਰਿਸ਼ਵਤ ਜਾਂ ਸਿਆਸੀ ਦਬਾਅ ਹੇਠ ਦੋਸ਼ੀਆਂ ਨਾਲ ਨਰਮੀ ਵਰਤੇਗੀ ਤਾਂ ਅਸੀਂ ਸਖਤ ਕਦਮ ਚੁੱਕਾਂਗੇ ਅਤੇ ਕਾਨੂੰਨਣ ਲੜਾਈ ਲੜ ਕੇ ਉਸ ਬੱਚੀ ਨੂੰ ਇਨਸਾਫ ਦਿਵਾਇਆ ਜਾਵੇਗਾਾ। ਇਸ ਮੌਕੇ ਡਾਕਟਰ ਅਜੇ ਥੱਮਣ,ਅਜੂ ਤਲਵਾੜ,ਰਮਨ ਮਿਰਜਾਪੁਰ,ਸਨੀ ਬਾਵਾ ਭਲਵਾਨ, ਜਤਿਨ ਕੁਮਰਾ, ਪੰਮ ਤਲਵਾਰ, ਰਕੇਸ਼ ਲੰਬੜ, ਪਵਨ ਕੁਮਾਰ, ਰੋਹਿਤ ਕੁਮਾਰ ਕਪਿਲਾ, ਹਨੀ, ਚੰਨੀ ਲੱਕੀ ਬੁੱਕ ਡੀਪੂ,ਅਮਨ ਗੜੀਆ,ਮਿਸ਼ਰਾ,ਮਹੇਸ਼,ਗੌਰੰਗ ਸ਼ਰਮਾ,ਰੋਹਿਤ ਸ਼ਰਮਾ, ਸੌਰਵ ਕੁਮਰਾ, ਸ਼ੁਭਮ ਸ਼ਰਮਾਂ, ਸਿਧਾਰਥ ਸ਼ਰਮਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਅਤੇ ਮੁਜਰਮਾਂ ਨੂੰ ਫ਼ਾਂਸੀ ਦੀ ਸਜਾ ਦੇਣ ਲਈ ਭਾਰਤ ਦੇ ਕਾਨੁੰਨ ਨੂੰ ਅਪੀਲ ਕੀਤੀ।

Related posts

Leave a Reply