ਜਰੂਰਤਮੰਦਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ : ਕੋਚ ਹਰਜਾਪ ਸਿੰਘ

ਕੋਚ ਹਰਜਾਪ ਸਿੰਘ ਅੰਬਾਲਾ ਜੱਟਾਂ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਸਗਨ ਸਕੀਮ ਤਹਿਤ 5100 ਰੁਪਏ ਭੇਂਟ 

ਗੜ੍ਹਦੀਵਾਲਾ 21 ਅਪ੍ਰੈਲ (ਚੌਧਰੀ) : ਸੀਨੀਅਰ ਸਮਾਜ ਸੇਵਕ ਅਤੇ ਅੰਤਰ-ਰਾਸ਼ਟਰੀ ਬਾਸਕਟਬਾਲ ਕੋਚ ਹਰਜਾਪ ਸਿੰਘ ਅੰਬਾਲਾ ਜੱਟਾਂ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਤੇੇ 5100 ਰੁਪਏ ਸ਼ਗਨ ਸਕੀਮ ਤਹਿਤ ਦਿੱਤੇ ਹਨ।ਇਸ ਮੌਕੇੇ ਸੀਨੀਅਰ ਸਮਾਜ ਸੇਵਕ ਤੇ ਕੋਚ ਹਰਜਾਪ ਸਿੰਘ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ ਬਣਦਾ ਹੈ ਕਿਉਂਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਹੀ ਸੱਚੀ ਸੇਵਾ ਹੈ। ਇਸ ਮੌਕੇ ਹਰਜਾਪ ਸਿੰਘ ਅੰਬਾਲਾ ਜੱਟਾਂ,ਗੁਰਸ਼ਿਦਰ ਸਿੰਘ,ਅਮਨਵੀਰ ਸਿੰਘ,ਹਰਜੀਤ ਸਿੰਘ, ਜਗਦੀਸ਼ ਸਿੰਘ, ਮੱਨਾ ਸ਼ਰਮਾ ਰੂਪੋਵਾਲ, ਗੁਰਸੇਵਕ ਸਿੰਘ ਹੋਰ ਲੋਕ ਹਾਜਰ ਸਨ।

Related posts

Leave a Reply