LATEST BREAKING -ਜਲੰਧਰ ‘ਚ ਇਨੋਵਾ ਤੇ ਆਲਟੋ ਕਾਰ ਦੀ ਟੱਕਰ ਹੋਣ ਨਾਲ ਵਾਪਰਿਆ ਭਿਆਨਕ ਹਾਦਸਾ : ਪੰਜ ਮੌਤਾਂ

ਭਿਆਨਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇਨੋਵਾ ਤੇ ਆਲਟੋ ਕਾਰ ਦੀ ਟੱਕਰ ਹੋਣ ਨਾਲ ਵਾਪਰਿਆ। ਇਸ ਹਾਦਸੇ ਵਿੱਚ ਅਲਟੋ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ।

Jalandher,(Sukhwinder,Nisha) : ਭਿਆਨਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇਨੋਵਾ ਤੇ ਆਲਟੋ ਕਾਰ ਦੀ ਟੱਕਰ ਹੋਣ ਨਾਲ ਵਾਪਰਿਆ। ਇਸ ਹਾਦਸੇ ਵਿੱਚ ਅਲਟੋ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ ਕਰੀਬ ਅੱਠ ਵਜੇ ਜਲੰਧਰ-ਪਠਾਨਕੋਟ ਰੋਡ ‘ਤੇ ਪਿੰਡ ਪਚਰੰਗਾ ਕੋਲ ਹੋਇਆ।

ਜਾਣਕਾਰੀ ਮੁਤਾਬਕ ਅਲਟੋ ਕਾਰ ਜੰਮੂ ਤੋਂ ਆ ਰਹੀ ਸੀ। ਇਸ ਵਿੱਚ ਦੋ ਜੋੜੇ ਤੇ ਡਰਾਈਵਰ ਸਵਾਰ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਪੰਜਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਜੰਮੂ ਦੇ ਰਹਿਣ ਵਾਲੇ ਸੀ।

ਦੂਜੇ ਪਾਸੇ ਇਨੋਵਾ ਵਿੱਚ ਕੈਨੇਡਾ ਤੋਂ ਆਇਆ ਐਨ. ਆਰ. ਆਈ. ਸਵਾਰ ਸੀ। ਉਹ ਆਪਣੇ ਘਰ ਹੁਸ਼ਿਆਰਪੁਰ ਜਾ ਰਿਹਾ ਸੀ। ਇਨੋਵਾ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Related posts

Leave a Reply