ਜਲੰਧਰ ’ਚ ਬਲੈਕ ਫੰਗਸ ਦੇ ਦੋ ਮਰੀਜ਼ਾਂ ਦੀ ਮੌਤ, 8 ਨਵੇਂ ਮਰੀਜ਼

ਜਲੰਧਰ : ਕੋਰੋਨਾ ਮਰੀਜ਼ਾਂ ਦੇ ਨਾਲ਼-ਨਾਲ਼ ਹੁਣ ਬਲੈਕ ਫੰਗਸ ਵੀ ਮਰੀਜ਼ਾਂ ਲਈ ਜਾਨਲੇਵਾ ਸਾਬਤ ਹੋਣ ਲੱਗੀ ਹੈ।  ਜ਼ਿਲੇ ’ਚ ਬਲੈਕ ਫੰਗਸ ਦੇ ਦੋ ਮਰੀਜ਼ਾਂ ਦੀ ਮੌਤ ਹੋ ਗਈ ਅਤੇ 8 ਨਵੇਂ ਮਰੀਜ਼ ਸਾਹਮਣੇ ਆਏ। ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਵਧਣ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ  ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ’ਚ ਐਤਵਾਰ ਨੂੰ ਬਲੈਕ ਫੰਗਸ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ, ਜਿਨਾਂ ’ਚੋਂ 1 ਮਰੀਜ਼ ਦੀ ਮੌਤ ਸਿਵਲ ਹਸਪਤਾਲ ਤੇ 54 ਸਾਲਾ ਮਰੀਜ਼ ਦੀ ਮੌਤ ਨਿੱਜੀ ਹਸਪਤਾਲ ਵਿਚ ਹੋਈ।

ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਜ਼ਿਲੇ ’ਚ ਬਲੈਕ ਫੰਗਸ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ ਅਤੇ 9 ਦੀ ਮੌਤ ਹੋ ਚੁੱਕੀ ਹੈ। ਇਨਾਂ ਵਿਚੋਂ 6 ਜਲੰਧਰ, ਜ਼ਿਲਾ ਊਨਾ ਹਿਮਾਚਲ ਪ੍ਰਦੇਸ਼, ਜ਼ਿਲਾ ਹੁਸ਼ਿਆਰਪੁਰ ਤੇ ਲੁਧਿਆਣਾ ਦਾ 1-1 ਮਰੀਜ਼ ਸ਼ਾਮਲ ਹਨ।  ਹੁਣ ਬਲੈਕ ਫੰਗਸ ਨੋਟੀਫਾਈ ਬਿਮਾਰੀ ਹੋਣ ਐਲਾਨੇ ਜਾਣ ਤੋਂ ਬਾਅਦ ਨਿੱਜੀ ਹਸਪਤਾਲ ਵਿਭਾਗ ਨੂੰ ਰਿਪੋਰਟ ਭੇਜਣ ਲੱਗੇ ਹਨ।

 

Related posts

Leave a Reply