ਜਲੰਧਰ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਚ ਬੈਂਕਾਂ 11 ਤੋਂ 2 ਵਜੇ ਤੱਕ  ਖੁੱਲ੍ਹੀਆਂ 

ਜਲੰਧਰ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਚ ਬੈਂਕਾਂ 11 ਤੋਂ 2 ਵਜੇ ਤੱਕ  ਖੁੱਲ੍ਹੀਆਂ    
* ਬੈਂਕਾਂ ਚ ਦੇਖਣ ਨੂੰ ਮਿਲੀ ਕਾਫੀ ਭੀੜ 
* ਪੈਸੇ ਦਾ ਲੈਣ ਦੇਣ ਕਰਨ ਵਾਲੇ ਲੋਕਾਂ ਨੇ ਰੱਖਿਆ ਇੱਕ ਮੀਟਰ ਦਾ ਫਾਸਲਾ 
 ਜਲੰਧਰ – ( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਕਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਕਰਫ਼ਿਊ ਕਾਰਨ ਬੈਂਕਾਂ ਤੇ ਹੋਰ ਅਦਾਰੇ ਵੀ ਬੰਦ ਸਨ ਜਿਸ ਕਾਰਨ ਲੋਕਾਂ ਨੂੰ ਪੈਸੇ ਦੇ ਲੈਣ ਦੇਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਸਰਕਾਰ ਵੱਲੋਂ ਬੈਂਕਾਂ ਨੂੰ 11 ਤੋਂ 2 ਵਜੇ ਤੱਕ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।
  ਕਾਂ ਵਿੱਚ ਕਾਫੀ  ਜਲੰਧਰ ਸ਼ਹਿਰ ਅਤੇ ਆਸ ਪਾਸ ਦੇ ਕਿਸ਼ਨਗੜ੍ਹ ,ਕਾਲਾ ਬੱਕਰਾ ,ਬਿਆਸ ਪਿੰਡ , ਅਲਾਵਲਪੁਰ ,ਨੂਰਪੁਰ  ,ਰਾਏਪੁਰ ਰਸੂਲਪੁਰ, ਬੱਲਾਂ , ਰਹੀਮਪੁਰ ਆਦਿ ਇਲਾਕਿਆਂ ਵਿੱਚ ਸਥਾਨਕ ਬੈਂਕਾਂ ਖੁੱਲ੍ਹਣ ਕਾਰਨ ਬੈਂਭੀੜ ਦੇਖਣ ਨੂੰ ਮਿਲੀ ।
 ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬੈਂਕਾਂ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਪੈਸੇ ਦੇ ਲੈਣ ਦੇਣ ਕਰਨ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਬੈਂਕਾਂ ਚੰਦਰ ਜਾਣ ਸਮੇਂ ਬੈਂਕ ਮੁਲਾਜ਼ਮ ਵੱਲੋਂ ਪਹਿਲਾਂ ਗਾਹਕਾਂ ਦੇ ਹੱਥਾਂ ਨੂੰ ਸੈਨੇਟ ਾਈਜ਼ ਨਾਲ ਸਾਫ਼ ਕਰਵਾਇਆ ਜਾ ਰਿਹਾ ਸੀ ਅਤੇ ਪੈਸੇ ਦਾ ਲੈਣ ਦੇਣ ਕਰਨ ਆਏ ਲੋਕਾਂ ਵਿੱਚ ਇੱਕ ਮੀਟਰ ਦਾ ਫਾਸਲਾ ਰੱਖਿਆ ਗਿਆ ਸੀ । ਕਈ ਬੈਂਕਾਂ ਦੇ ਵਿੱਚ ਕੈਸ਼ ਨਾ ਹੋਣ ਕਾਰਨ ਕਸਟਮਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ।

Related posts

Leave a Reply