ਜਲ ਸ਼ਕਤੀ ਅਭਿਆਨ ਤਹਿਤ ਭਵਾਨੀ ਨਗਰ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸੰਭਾਲ ਸਬੰਧੀ ਕੀਤਾ ਪ੍ਰੇਰਿਤ : ਕਮਿਸ਼ਨਰ ਨਗਰ ਨਿਗਮ

ਹੁਸ਼ਿਆਰਪੁਰ, (Vikas Julka ) : ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰਡੰਟ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਜਿਸ ਵਿੱਚ ਇੰਸਪੈਕਟਰ ਮੁਕਲ ਕੇਸਰ, ਗੌਰਵ ਸ਼ਰਮਾ ਅਤੇ ਪ੍ਰਦੀਪ ਕੁਮਾਰ ਸ਼ਾਮਲ ਹਨ ਵੱਲੋਂ ਨਗਰ ਨਿਗਮ ਦੇ ਵਾਰਡ ਨੰ: 1 ਦੇ ਮੁੱਹਲਾ ਭਵਾਨੀ ਨਗਰ ਵਿੱਖੇ ਕੌਂਸਲਰ ਰਜਨੀ ਡੱਡਵਾਲ ਅਤੇ ਰਮੇਸ਼ ਡੱਡਵਾਲ ਦੀ ਅਗਵਾਈ ਵਿੱਚ ਮੁੱਹਲਾ ਵਾਸੀਆਂ ਨੂੰ ਜਲ ਸ਼ਕਤੀ ਅਭਿਆਨ ਤਹਿਤ ਜਲ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।

 

ਉਹਨਾਂ ਦੱਸਿਆ ਕਿ ਸਾਡੇ ਜੀਵਨ ਵਿੱਚ ਪਾਣੀ ਦਾ ਬਹੁੱਤ ਮਹਤਵ ਹੈ ਪਰ ਅੱਜ ਅਸੀਂ ਪਾਣੀ ਨੂੰ ਬਰਬਾਦ ਕਰਦੇ ਜਾ ਰਹੇ ਹਾਂ ਜਿਸ ਕਾਰਨ ਪੀਣ ਵਾਲੇ ਪਾਣੀ ਦਾ ਪੱਧਰ ਧਰਤੀ ਦੇ ਹੇਠਾਂ ਘੱਟ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਅੱਜ ਸਾਨੂੰ ਪਾਣੀ ਨੂੰ ਬਚਾਉਣ ਅਤੇ ਇਸ ਨੂੰ ਸਵੱਛ ਰਖੱਣ ਦੀ ਬਹੁਤ ਲੋੜ ਹੈ ਤਾਂ ਹੀ ਸਾਡਾ ਭਵਿੱਖ ਸਰੁਖਿੱਅਤ ਰਹਿ ਸਕੇਗਾ। ਇਸ ਮੌਕੇ ਤੇ ਉਹਨਾਂ ਨੇ ਮੁੱਹਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸੰਭਾਲ ਸਬੰਧੀ ਪ੍ਰੇਰਿਤ ਕੀਤਾ।

Related posts

Leave a Reply