ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਬਾਦਲਾਂ ਦਾ ਪੰਜਾਬ ਅਤੇ ਸਿੱਖ ਵਿਰੋਧੀ ਚੇਹਰਾ ਹੋਇਆ ਬੇਨਕਾਬ – ਜਗਵਿੰਦਰ ਸਿੰਘ ਰਾਮਗੜ੍ਹ

Hoshairpur (Doaba Times)

ਲੋਕ ਇਨਸਾਫ ਪਾਰਟੀ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਮੌਜੂਦਾ ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰਾਂ ਹੋਈਆਂ। ਇਸ ਮੌਕੇ ਬੋਲਦੇ ਹੋਏ ਜਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਹੈ ਕਿ ਕਾਂਗਰਸ, ਅਕਾਲੀ ਅਤੇ ਬੀਜੇਪੀ ਇਕੋ ਥਾਲੀ ਦੇ ਚੱਟੇ ਬੱਟੇ ਹਨ।  ਇਹਨਾਂ ਕੋਲੋ ਇਨਸਾਫ ਦੀ ਆਸ ਕਰਨੀ ਹੀ ਬੇਕਾਰ ਹੈ।  ਉਹਨਾਂ ਕਿਹਾ ਹੈ ਕਿ ਬਾਦਲ ਨੇ ਜਦੋ ਵੀ ਪੰਜਾਬ ਵਿਚ ਰਾਜ ਕੀਤਾ ਹੈ, ਪੰਜਾਬ ਦਾ, ਸਿੱਖਾਂ ਦਾ ਅਤੇ ਪੰਜਾਬੀਆਂ ਦਾ ਨੁਕਸਾਨ ਹੀ ਕੀਤਾ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ।  ਉਹਨਾਂ ਕਿਹਾ ਕਿ 1978 ਵਿਚ ਬਾਦਲ ਦੀ ਸਰਕਾਰ ਵਿਚ ਹੀ ਨਿਰੰਕਾਰੀ ਕਾਂਡ ਹੋਇਆ ਸੀ ਤੇ ਉਸ ਦੇ ਦੋਸ਼ੀਆਂ ਨੂੰ ਵੀ ਬਾਦਲ ਨੇ ਹੀ ਬਚਾਇਆ ਸੀ   ਇਹ ਉਹਨਾਂ ਦਾ ਪੁਰਾਤਨ ਇਤਿਹਾਸ ਹੈ।  ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਨੇ ਸਾਫ ਕਰ ਦਿਤਾ ਹੈ ਕਿ ਇਸ ਅਕਾਲੀ ਸਰਕਾਰ ਨੇ ਕਿਸ ਤਰਾਂ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੀ ਨਹੀਂ ਬਚਾਇਆ ਬਲਕਿ ਸ਼ਾਂਤਮਈ ਵਿਰੋਧ ਕਰਨ ਵਾਲੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਪੁਲਸੀਆਂ ਨੂੰ ਵੀ ਅਣਪਛਾਤੇ ਦਸ ਕਿ ਬਚਾਇਆ ਹੈ। ਅਕਾਲੀਆਂ ਨੇ ਆਪਣੇ ਬਣਾਏ ਹੋਏ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ।

ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਮੈ ਗੋਲੀ ਚਲਾਉਣ ਦੇ ਹੁਕਮ ਨਹੀਂ ਦਿਤੇ, ਫਿਰ ਗੋਲੀ  ਕਿਸ ਦੇ ਹੁਕਮ ਨਾਲ ਚਲੀ ? ਜੇ ਪੁਲਿਸ ਵਾਲਿਆਂ ਨੇ ਆਪਣੀ ਮਰਜੀ ਨਾਲ ਚਲਾਈ ਤੁਸੀਂ ਉਹਨਾਂ ਤੇ ਪਰਚੇ ਦਰਜ ਕਿਉਂ ਨਹੀਂ ਕੀਤੇ।  ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਵਿਚ ਸ਼ਾਮਿਲ ਕਿਉਂ ਨਹੀਂ ਹੋਏ।  ਉਹਨਾਂ ਨੇ ਕਿਹਾ ਕਿ ਲੋਕ ਜਾਗਰੂਕ ਹੋ ਰਹੇ ਹਨ ਤੇ ਹੁਣ ਝੂਠ ਦੀਆਂ ਦੁਕਾਨਾਂ ਨਹੀਂ ਚਲਣੀਆਂ।  ਇਕ ਨਾ ਇਕ ਦਿਨ ਸਚਾਈ ਜਰੂਰ ਸਾਹਮਣੇ ਆਵੇਗੀ।  ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਕਾਂਗਰਸ, ਅਕਾਲੀ ਅਤੇ ਬੀਜੇਪੀ ਦਾ ਬਾਈਕਾਟ ਕਰਨ।  ਇਸ ਮੌਕੇ ਉਹਨਾਂ ਨਾਲ ਮਨਪ੍ਰੀਤ ਸਿੰਘ, ਇਕਬਾਲ ਸਿੰਘ ਅੱਤਲਗੜ੍ਹ,  ਅਮ੍ਰਿਤਪਾਲ ਸਿੰਘ, ਗੁਰਬਚਨ ਸਿੰਘ ਸਿੱਧੂ, ਪ੍ਰਵਿੰਦਰ ਸਿੰਘ ਗੋਗੀਮ ਮਨਪ੍ਰੀਤ ਸਿੰਘ ਮਠਾਰੂ, ਨਰਿੰਦਰ ਸਿੰਘ, ਖਾਲਸਾ ਜੀ, ਰਣਜੀਤ ਸਿੰਘ, ਅਤੇ ਵਿੱਕੀ ਜਸਵਾਲ  ਆਦਿ ਹਾਜ਼ਰ ਸਨ।

Related posts

Leave a Reply