ਜ਼ਿਲ੍ਹਾ ਅਧਿਕਾਰੀਆਂ ਨੇ ਬਲਾਕ ਮੀਡੀਆ ਕੋਆਰਡੀਨੇਟਰਾਂ ਨਾਲ ਕੀਤੀ ਮੀਟਿੰਗ

ਜ਼ਿਲ੍ਹਾ ਅਧਿਕਾਰੀਆਂ ਨੇ ਬਲਾਕ ਮੀਡੀਆ ਕੋਆਰਡੀਨੇਟਰਾਂ ਨਾਲ ਕੀਤੀ ਮੀਟਿੰਗ
ਸੋਸ਼ਲ ਮੀਡੀਆ ਪਲੇਟਫਾਰਮ ਦੀ ਸੁਚੱਜੀ ਵਰਤੋਂ ਦੀ ਦਿੱਤੀ ਜਾਣਕਾਰੀ।
ਪਠਾਨਕੋਟ, 14 ਅਪ੍ਰੈਲ : Rajan Bureau

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ‘ਚ ਸਿੱਖਿਆ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਗਤੀ ਵਿਧੀਆਂ ਨੂੰ ਆਮ ਜਨ ਤੱਕ ਲੈਕੇ ਜਾਣ ਲਈ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ ਬਲਾਕ ਮੀਡੀਆ ਕੋਆਰਡੀਨੇਟਰਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ / ਸੈਕੰਡਰੀ ਬਲਦੇਵ ਰਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਲਾਕ ਮੀਡੀਆ ਕੋਆਰਡੀਨੇਟਰਾਂ ਦੇ ਨਾਲ ਨਾਲ ਸਮੂਹ ਬੀਪੀਈਓ, ਸਮੂਹ ਬੀਐਨਓ, ਜ਼ਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ ਮੁਨੀਸ਼ ਗੁਪਤਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਨੇ ਵੀ ਭਾਗ ਲਿਆ। ਇਸ ਮੀਟਿੰਗ ਦੌਰਾਨ ਬਲਾਕ ਮੀਡੀਆ ਕੋਆਰਡੀਨੇਟਰਾਂ ਨੂੰ ਵੱਖ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਪਲੇਟਫਾਰਮ ਦੀ ਸੁਚੱਜੀ ਅਤੇ ਸਾਰਥਕ ਵਰਤੋ ਕਰਦਿਆਂ ਵਿਭਾਗ ਦੀਆ ਗਤੀਵਿਧੀਆਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਬਾਰੇ ਜ਼ਿਲ੍ਹਾ ਮੀਡੀਆ ਟੀਮ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ ਸੈਕੰਡਰੀ ਬਲਦੇਵ ਰਾਜ ਨੇ ਦੱਸਿਆ ਕਿ ਅੱਜ ਦਾ ਯੁੱਗ ਸੂਚਨਾ ਤਕਨਲੋਜੀ ਦਾ ਯੁੱਗ ਹੈ । ਸਾਡੇ ਸਕੂਲ ਪੂਰਨ ਸਮਾਰਟ ਬਣ ਚੁੱਕੇ ਹਨ ,ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਮਾਧਿਅਮ ਰਾਹੀਂ ਵੀ ਸਿੱਖਿਆ ਦਿੱਤੀ ਜਾ ਰਹੀ ਹੈ ,ਜਿੱਥੇ ਐਲਈਡੀ ਪ੍ਰੋਜੈਕਟ ਰਾਹੀ ਆਧੁਨਿਕ ਅਤੇ ਕਵਾਲਿਟੀ ਐਜੂਕੇਸ਼ਨਲ ਦਿੱਤੀ ਜਾ ਰਹੀ ਹੈ। ਸਮੇ ਦੀ ਲੋੜ ਹੈ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਸਮਾਜ ਸਾਹਮਣੇ ਰੱਖ ਕੇ ਸਮਾਜ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ `ਤੇ ਬਲਾਕ ਨੋਡਲ ਅਫਸਰ ਪੰਕਜ ਮਹਾਜਨ, ਰਾਮਪਾਲ ਮਹਾਜਨ, ਬਲਬੀਰ ਕੁਮਾਰ, ਤੇਜਵੀਰ ਸਿੰਘ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਕਾਰਜਕਾਰੀ ਬੀਪੀਈਓ ਰਿਸ਼ਮਾਂ ਦੇਵੀ, ਤਿਲਕ ਰਾਜ, ਵਿਜੇ ਸਿੰਘ, ਪਵਨ ਸ਼ਹਿਰੀਆ, ਬ੍ਰਿਜ ਰਾਜ, ਬਲਾਕ ਮੀਡੀਆ ਕੋਆਰਡੀਨੇਟਰਜ ਰਾਕੇਸ਼ ਕੁਮਾਰ, ਰਵਿੰਦਰ ਸਿੰਘ,ਰਾਮ ਦਿਆਲ, ਰਵਿੰਦਰ ਮਹਾਜਨ,ਰਵੀ ਕੁਮਾਰ, ਸਤੀਸ਼ ਕੁਮਾਰ, ਕੰਵਲਦੀਪ ਕੋਰ ਬਾਲੀ, ਨਰੇਸ਼ ਕੁਮਾਰ ਆਦਿ ਹਾਜਰ ਸਨ ।
ਫੋਟੋ ਕੈਪਸ਼ਨ:- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ ਸੈਕੰਡਰੀ ਬਲਦੇਵ ਰਾਜ ਮੀਡੀਆ ਕੋਆਰਡੀਨੇਟਰਾਂ ਨਾਲ ਮੀਟਿੰਗ ਕਰਦੇ ਹੋਏ।

Related posts

Leave a Reply