ਜ਼ਿਲ੍ਹਾ ਗੁਰਦਾਸਪੁਰ ਚ 01 ਵਿਅਕਤੀ ਦੀ ਰਿਪੋਰਟ ਆਈ ਕਰੋਨਾ ਪੋਜ਼ਟਿਵ,ਐਕਟਿਵ ਮਰੀਜ਼ਾਂ ਦੀ ਗਿਣਤੀ 9 ਹੋਈ

ਜ਼ਿਲ੍ਹਾ ਗੁਰਦਾਸਪੁਰ ਚ 01 ਵਿਅਕਤੀ ਦੀ ਰਿਪੋਰਟ ਆਈ ਕਰੋਨਾ ਪੋਜ਼ਟਿਵ,ਐਕਟਿਵ ਮਰੀਜ਼ਾਂ ਦੀ ਗਿਣਤੀ 9 ਹੋਈ


ਗੁਰਦਾਸਪੁਰ, 1 ਜੂਨ (  ਅਸ਼ਵਨੀ ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਬਿਮਾਰੀ ਦੇ 01 ਵਿਅਕਤੀ ਦੀ ਰਿਪੋਰਟ ਪੋਜਟਿਵ ਆਉਣ ਨਾਲ ਜ਼ਿਲ੍ਹੇ ਅੰੰਦਰ ਪੋਜ਼ਟਿਵ ਕੇਸਾਂ ਦੀ ਕੁਲ ਗਿਣਤੀ 09 ਹੋ ਗਈ ਹੈ।ਸਿਵਲ ਸਰਜਨ ਨੇ ਦੱਸਿਆ ਕਿ ਇਹ ਵਿਅਕਤੀ ਪਿੰਡ ਕੋਠੇ ਮਜੀਠੀਆ ਬਲਾਕ ਬਹਿਰਾਮਪੁਰ ਦਾ ਹੈ ਅਤੇ ਬੀਤੇ ਦਿਨੀਂ ਮੁੰਬਈ ਵਿਚੋਂ ਆਇਆ ਸੀ। ਇਸਨੂੰ ਕਮਿਊਨਿਟੀ ਹੈਲਥ ਸੈਂਟਰ, ਧਾਰੀਵਾਲ ਵਿਖੇ ਰੱਖਿਆ ਗਿਆ ਹੈ।


ਉਨਾਂ ਨੇ ਅੱਗੇ  ਦੱਸਿਆ ਕਿ ਜ਼ਿਲੇ ਅੰਦਰ 141 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ।  129  ਘਰਾਂ ਨੂੰ ਭੇਜੇ ਗਏ ਹਨ (122 ਠੀਕ ਹੋਏ ਹਨ, 07 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ। 04 ਪੀੜਤ ਧਾਰੀਵਾਲ ਅਤੇ  05 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ 3340 ਸ਼ੱਕੀ ਮਰੀਜਾਂ ਵਿਚੋਂ 3195 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 141 ਕੋਰੋਨਾ ਪੀੜਤ ਅਤੇ 04 ਸੈਂਪਲ ਰਿਜੈਕਟ ਹੋਏ ਹਨ।


ਸਿਵਲ ਸਰਜਨ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇ੍ਰਸ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਲਾਜ਼ਮੀ ਤੋਰ ‘ਤੇ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਉਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਮਾਸਕ ਜਰੂਰ ਤੌਰ ‘ਤੇ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ।ਉਨਾਂ ਕਿਹਾ ਕਿ ਬਿਨਾਂ ਕੰਮ ਤੋਂ ਘਰਾਂ ਵਿਚੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਜਰੂਰੀ ਕੰਮ ਹੋਣ ਕਰਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਇਸ ਦੌਰਾਨ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਇਆ ਜਾਵੇ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕ ਹਿੱਤ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਨੂੰ ਯਕੀਨੀ ਬਣਾਇਆ ਜਾਵੇ। 

Related posts

Leave a Reply