ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਅਧਿਆਪਕਾਂ ਨੂੰ ਕਰੋਨਾ ਵਾਰੀਅਰ ਤਹਿਤ ਪਹਿਲਾਂ ਟੀਕਾਕਰਨ ਕਰਨ ਦੀ ਮੰਗ

ਜੀ ਟੀ ਯੂ ਨੇ ਕੀਤੀ ਅਧਿਆਪਕਾਂ ਦੇ ਕਰੋਨਾ ਵੈਕਸੀਨੇਸ਼ਨ ਦੀ ਮੰਗ

ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਧਿਆਪਕਾਂ ਨੂੰ ਕਰੋਨਾ ਵਾਰੀਅਰ ਤਹਿਤ ਪਹਿਲਾਂ ਟੀਕਾਕਰਨ ਕਰਨ ਦੀ ਅਪੀਲ

ਹੁਸ਼ਿਆਰਪੁਰ (ਆਦੇਸ਼ ) ਜੀ ਟੀ ਯੂ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਭਾਵੇਂ ਪੰਜਾਬ ਅੰਦਰ ਵੱਧ ਰਹੇ ਕਰੋਨਾ ਕੇਸਾਂ ਦੇ ਕਾਰਣ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 31 ਮਾਰਚ ਤੱਕ ਛੁੱਟੀਆਂ ਕੀਤੀਆਂ ਹਨ ਪਰ ਅਧਿਆਪਕ ਵਿਭਾਗੀ ਨਿਰਦੇਸ਼ਾਂ ਅਨੁਸਾਰ ਆਪਣੇ – ਆਪਣੇ ਸਕੂਲਾਂ ਵਿੱਚ ਲਗਾਤਾਰ ਹਾਜ਼ਰ ਹੋ ਰਹੇ ਹਨ।

ਪੰਜਾਬ ਵਿੱਚ ਕਰੋਨਾ ਦੇ ਕੇਸ ਵੱਧਣ ਦਾ ਕਾਰਣ ਮਾਹਿਰਾਂ ਵੱਲੋਂ ਸਕੂਲ ਖੁੱਲ੍ਹਣਾ ਦੱਸਣਾ ਇਹ ਸਿੱਧ ਕਰਦਾ ਹੈ ਕਿ ਭਵਿੱਖ ਵਿੱਚ ਵੀ ਅਜਿਹਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਭਵਿੱਖ ਦੀ ਤਿਆਰੀ ਤਹਿਤ ਸਕੂਲਾਂ ਦੇ ਸਾਰੇ ਅਧਿਆਪਕਾਂ ਅਤੇ ਨਾਨ – ਟੀਚਿੰਗ ਸਟਾਫ਼ ਨੂੰ ਕਰੋਨਾ ਵਾਰੀਅਰ ਦੇ ਤਹਿਤ ਪਹਿਲਾਂ ਕਰੋਨਾ ਵੈਕਸੀਨੇਸ਼ਨ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ ਟਾਂਡਾ ਅਤੇ ਜ਼ਿਲ੍ਹਾ ਜੁਆਇੰਟ ਸਕੱਤਰ ਵਿਕਾਸ ਸ਼ਰਮਾ, ਜੱਥੇਬੰਦਕ ਸਕੱਤਰ ਹਰਵਿੰਦਰ ਸਿੰਘ ਨੇ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਛੁੱਟੀਆਂ ਹੋਣ ਕਾਰਨ ਮੌਜੂਦਾ ਸਮਾਂ ਅਧਿਆਪਕਾਂ ਵਿੱਚ ਕਰੋਨਾ ਟੀਕਾਕਰਨ ਲਈ ਠੀਕ ਹੈ ।ਇਸ ਟੀਕਾਕਰਨ ਨਾਲ ਅਧਿਆਪਕ ਭਵਿੱਖ ਦੇ ਹਾਲਾਤਾਂ ਲਈ ਤਿਆਰ ਹੋ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਹਰਜੀਤ ਸਿੰਘ,ਅਰਵਿੰਦਰ ਸਿੰਘ, ਵਰਿੰਦਰ ਸਿੰਘ ਨਿਮਾਣਾ,ਸੰਜੀਵ ਧੂਤ,ਪਰਸਰਾਮ, ਮਨਜੀਤ ਸਿੰਘ,ਮੈਡਮ ਜਸਪ੍ਰੀਤ ਕੌਰ, ਪਰਮਜੀਤ ਕੌਰ ਸਟੇਟ ਐਵਾਰਡੀ,ਹਰਦੀਪ ਸਿੰਘ,ਰਾਜ ਕੁਮਾਰ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸੁਖਵਿੰਦਰ ਸਿੰਘ, ਬਲਜੀਤ ਕੌਸਲ,ਪਵਨ ਗੋਇਲ, ਸ਼ਸ਼ੀਕਾਂਤ, ਰਜਤ ਮਹਾਜਨ, ਨਰੇਸ਼ ਕੁਮਾਰ, ਗੁਰਪ੍ਰਤਾਪ ਸਿੰਘ, ਸੂਰਜ ਪ੍ਰਕਾਸ਼,ਸੰਦੀਪ ਸ਼ਰਮਾ, ਰਣਵੀਰ ਠਾਕੁਰ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

Related posts

Leave a Reply